ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੰਦਰ ਦੀ ਗੋਲਕ ਵਿੱਚੋਂ ਨਗਦੀ ਚੋਰੀ

05:59 AM Nov 17, 2024 IST

 

Advertisement

ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 16 ਨਵੰਬਰ
ਪਿੰਡ ਸ਼ਾਹੀ ਮਾਜਰਾ ਸਥਿਤ ਸ੍ਰੀ ਸ਼ਿਵ ਅਤੇ ਵਿਸ਼ਵਕਰਮਾ ਮੰਦਰ ਦੀਆਂ ਗੋਲਕਾਂ ਤੋੜ ਕੇ ਕਰੀਬ 50 ਹਜ਼ਾਰ ਦੀ ਨਗਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਉਦੋਂ ਪਤਾ ਲੱਗਾ ਜਦੋਂ ਅੱਜ ਸਵੇਰੇ ਮੰਦਰ ਦਾ ਸੇਵਾਦਾਰ ਆਇਆ। ਉਸ ਨੇ ਦੇਖਿਆ ਕਿ ਮੰਦਰ ਦੀਆਂ ਗੋਲਕਾਂ ਟੁੱਟੀਆਂ ਪਈਆਂ ਹਨ। ਸੇਵਾਦਾਰ ਨੇ ਤੁਰੰਤ ਮੰਦਰ ਦੇ ਪੁਜਾਰੀ ਇੰਦਰਮਣੀ ਤ੍ਰਿਪਾਠੀ ਨੂੰ ਸੂਚਨਾ ਦਿੱਤੀ। ਪੁਜਾਰੀ ਮੰਦਰ ਦੀ ਉੱਪਰਲੀ ਮੰਜ਼ਲ ’ਤੇ ਰਹਿੰਦਾ ਹੈ। ਇਸ ਤੋਂ ਬਾਅਦ ਪੁਜਾਰੀ ਨੇ ਚੋਰੀ ਬਾਰੇ ਮੰਦਰ ਕਮੇਟੀ ਨੂੰ ਇਤਲਾਹ ਦਿੱਤੀ। ਮੰਦਰ ਕਮੇਟੀ ਦੇ ਮੈਂਬਰ ਰਾਮ ਕੁਮਾਰ ਨੇ ਦੱਸਿਆ ਕਿ ਚੋਰੀ ਦੀ ਘਟਨਾ ਰਾਤ ਸਮੇਂ ਵਾਪਰੀ ਹੈ। ਚੋਰ ਮੰਦਰ ਦੀ ਪਿਛਲੀ ਕੰਧ ਤੋਂ ਛੱਤ ’ਤੇ ਚੜ੍ਹ ਕੇ ਅੰਦਰ ਦਾਖ਼ਲ ਹੋਏ। ਸੂਚਨਾ ਮਿਲਣ ’ਤੇ ਫੇਜ਼-1 ਥਾਣਾ ਦੇ ਐਸਐਚਓ ਤੇ ਪੁਲੀਸ ਕਰਮਚਾਰੀ ਮੌਕੇ ’ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ।

Advertisement
Advertisement