ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਖੇਤ ਵਿੱਚੋਂ ਤਾਰ ਤੇ ਕੰਟਰੋਲਰ ਚੋਰੀ

07:36 AM Aug 27, 2024 IST

ਕਾਲਾਂਵਾਲੀ: ਖੇਤਰ ਦੇ ਪਿੰਡ ਰੱਤਾਖੇੜਾ ਦੇ ਇੱਕ ਕਿਸਾਨ ਦੇ ਖੇਤ ਵਿੱਚੋਂ ਸੋਲਰ ਪੰਪ ਦਾ ਕੰਟਰੋਲਰ ਅਤੇ ਤਾਰਾਂ ਚੋਰੀ ਹੋ ਗਈਆਂ। ਥਾਣਾ ਔਢਾਂ ਪੁਲੀਸ ਨੇ ਮਹਿੰਦਰ ਕੁਮਾਰ ਵਾਸੀ ਰੱਤਾਖੇੜਾ ਦੀ ਸ਼ਿਕਾਇਤ ’ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਚੋਰੀ ਦਾ ਕੇਸ ਦਰਜ ਕਰ ਲਿਆ ਹੈ। ਮਹਿੰਦਰ ਕੁਮਾਰ ਨੇ ਦੱਸਿਆ ਕਿ ਉਹ ਪਣੇ ਖੇਤ ਦੀ ਸਿੰਜਾਈ ਲਈ ਸ਼ਕਤੀ ਸੋਲਰ ਕੰਪਨੀ ਦਾ 10 ਐੱਚਪੀ ਦਾ ਸੋਲਰ ਪੰਪ ਲਗਾਇਆ ਹੈ। ਬੀਤੀ ਰਾਤ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੇ ਉਪਰਲੇ ਸੋਲਰ ਪਲਾਂਟ ਦਾ ਕੰਟਰੋਲਰ ਅਤੇ ਕਰੀਬ 20 ਫੁੱਟ ਤਾਰ ਚੋਰੀ ਕਰ ਲਈ। ਜਦੋਂ ਉਹ ਸਵੇਰੇ ਆਪਣੇ ਖੇਤ ਗਿਆ ਤਾਂ ਉਸ ਨੂੰ ਇਸ ਚੋਰੀ ਬਾਰੇ ਪਤਾ ਲੱਗਿਆ। ਥਾਣਾ ਔਢਾਂ ਦੇ ਇੰਚਾਰਜ ਅਨਿਲ ਸੋਢੀ ਨੇ ਦੱਸਿਆ ਕਿ ਮਹਿੰਦਰ ਕੁਮਾਰ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। -ਪੱਤਰ ਪ੍ਰੇਰਕ

Advertisement

Advertisement
Advertisement