For the best experience, open
https://m.punjabitribuneonline.com
on your mobile browser.
Advertisement

ਅੰਮ੍ਰਿਤਸਰ ’ਚ ਬਣਿਆ ਸੂਬੇ ਦਾ ਸਭ ਤੋਂ ਵੱਡਾ ਵੈੱਬ ਕਾਸਟਿੰਗ ਕੰਟਰੋਲ ਰੂਮ

11:30 AM Jun 02, 2024 IST
ਅੰਮ੍ਰਿਤਸਰ ’ਚ ਬਣਿਆ ਸੂਬੇ ਦਾ ਸਭ ਤੋਂ ਵੱਡਾ ਵੈੱਬ ਕਾਸਟਿੰਗ ਕੰਟਰੋਲ ਰੂਮ
ਜ਼ਿਲ੍ਹਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਵੈੱਬ ਕਾਸਟਿੰਗ ਕੰਟਰੋਲ ਰੂਮ ਵਿੱਚ ਜਾਇਜ਼ਾ ਲੈਂਦੇ ਹੋਏ।
Advertisement

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 1 ਜੂਨ
ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਹਰੇਕ ਬੂਥ ਉੱਤੇ ਨਜ਼ਰ ਰੱਖਣ ਲਈ ਕਾਇਮ ਕੀਤਾ ਗਿਆ ਕਾਸਟਿੰਗ ਕੰਟਰੋਲ ਰੂਮ ਚੋਣਾਂ ਸੁਖਾਵੇਂ ਮਾਹੌਲ ਵਿੱਚ ਸਿਰੇ ਚਾੜ੍ਹਨ ਲਈ ਮੀਲ ਪੱਥਰ ਸਾਬਤ ਹੋਇਆ। ਇਹ ਸੂਬੇ ਭਰ ਵਿੱਚ ਸਭ ਤੋਂ ਵੱਡਾ ਵੈੱਬ ਕਾਸਟਿੰਗ ਕੰਟਰੋਲ ਰੂਮ ਸੀ। ਹਰੇਕ ਬੂਥ ਉੱਤੇ ਕੈਮਰੇ ਲਗਾ ਕੇ ਉਸ ਦਾ ਸਿੱਧਾ ਪ੍ਰਸਾਰਣ ਵੇਖ ਰਹੇ ਵਾਲੰਟੀਅਰਾਂ ਨੇ ਜਿਸ ਵੀ ਬੂਥ ਉੱਤੇ ਕੋਈ ਸਮੱਸਿਆ ਦੇਖੀ, ਉਸਦੀ ਰਿਪੋਰਟ ਤੁਰੰਤ ਚੋਣ ਅਮਲੇ ਨੂੰ ਦੇ ਕੇ ਇਸ ਦਾ ਫੌਰੀ ਹੱਲ ਕਰਵਾਇਆ ਜਿਸ ਨਾਲ ਵੋਟਾਂ ਦਾ ਕੰਮ ਨਿਰਵਿਘਨ ਚੱਲਦਾ ਰਿਹਾ। ਵੋਟਾਂ ਦੀ ਸਮਾਪਤੀ ਮੌਕੇ ਜ਼ਿਲ੍ਹਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਖੁਦ ਵੈੱਬ ਕਾਸਟਿੰਗ ਕੰਟਰੋਲ ਰੂਮ ਪਹੁੰਚੇ ਅਤੇ ਇਸ ਕੰਮ ਵਿੱਚ ਲੱਗੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕਰਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਕੀਤਾ।
ਦੱਸਣਯੋਗ ਹੈ ਕਿ ਹਰੇਕ ਬੂਥ ਤੋਂ ਕੈਮਰੇ ਲਾ ਕੇ ਇਸਦਾ ਸਿੱਧਾ ਪ੍ਰਸਾਰਣ ਨਗਰ ਸੁਧਾਰ ਟਰੱਸਟ ਦੇ ਕਮਿਊਨਟੀ ਹਾਲ ਵਿੱਚ ਕਾਇਮ ਕੀਤੇ ਵੈੱਬ ਕਾਸਟਿੰਗ ਕੰਟਰੋਲ ਰੂਮ ਵਿੱਚ ਸੀ ਜਿੱਥੇ ਸਕਰੀਨਾਂ ਉੱਤੇ ਸਾਰੇ ਦ੍ਰਿਸ਼ ਦੇਖਿਆ ਗਿਆ। ਇਸ ਕੰਟਰੋਲ ਰੂਮ ਵਿੱਚ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ 1684 ਬੂਥਾਂ ਤੋਂ ਸਿੱਧਾ ਪ੍ਰਸਾਰਣ ਆ ਰਿਹਾ ਸੀ, ਜਿਸ ਨੂੰ ਅੱਗੇ ਲਗਪਗ 200 ਕੰਪਿਊਟਰਾਂ ਅਤੇ ਵੱਡੀਆਂ ਸਕਰੀਨਾਂ ਉੱਪਰ ਵਾਲੰਟੀਅਰਾਂ ਨੇ ਦੇਖਿਆ। ਇਸ ਦੌਰਾਨ ਜਿੱਥੇ ਵੀ ਕਿਧਰੇ ਕੋਈ ਕੁਤਾਹੀ, ਸ਼ਰਾਰਤ, ਝਗੜਾ, ਢਿੱਲ-ਮੱਠ, ਵੋਟਰ ਮਸ਼ੀਨ ਦਾ ਤਕਨੀਕੀ ਨੁਕਸ ਜਾਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਹੁੰਦੀ ਨਜ਼ਰ ਆਈ ਤਾਂ ਇੱਥੇ ਹਾਜ਼ਰ ਵਾਲੰਟੀਅਰਾਂ ਨੇ ਚੋਣ ਅਮਲੇ ਦੇ ਧਿਆਨ ਵਿੱਚ ਲਿਆ ਕੇ ਨਾਲੋ-ਨਾਲ ਸਬੰਧਤ ਹਲਕੇ ਦੇ ਸਹਾਇਕ ਰਿਟਰਨਿੰਗ ਅਧਿਕਾਰੀ ਤੇ ਸੈਕਟਰ ਅਧਿਕਾਰੀਆ ਨੂੰ ਵੀ ਸੂਚਿਤ ਕੀਤਾ। ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਅਮਨ ਅਤੇ ਸਾਂਤੀ ਨਾਲ ਵੋਟਾਂ ਪਈਆਂ ਹਨ ਅਤੇ ਪੂਰੇ ਜਿਲ੍ਹੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ।

Advertisement

Advertisement
Advertisement
Author Image

Advertisement