For the best experience, open
https://m.punjabitribuneonline.com
on your mobile browser.
Advertisement

ਬ੍ਰਿਜ ਭੂਸ਼ਣ ਦੇ ਡਰਾਈਵਰ ਅਤੇ ਸਹਾਇਕਾਂ ਦੇ ਬਿਆਨ ਦਰਜ

10:28 PM Jun 23, 2023 IST
ਬ੍ਰਿਜ ਭੂਸ਼ਣ ਦੇ ਡਰਾਈਵਰ ਅਤੇ ਸਹਾਇਕਾਂ ਦੇ ਬਿਆਨ ਦਰਜ
Advertisement

ਨਵੀਂ ਦਿੱਲੀ, 6 ਜੂਨ

Advertisement

ਸੱਤ ਮਹਿਲਾ ਪਹਿਲਵਾਨਾਂ ਵੱਲੋਂ ਲਾਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਚੱਲ ਰਹੀ ਜਾਂਚ ਦਰਮਿਆਨ ਦਿੱਲੀ ਪੁਲੀਸ ਨੇ ਅੱਜ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਉੱਤਰ ਪ੍ਰਦੇਸ਼ ਦੇ ਗੌਂਡਾ ਸਥਿਤ ਰਿਹਾਇਸ਼ ‘ਤੇ ਜਾ ਕੇ ਸਿੰਘ ਦੇ ਡਰਾਈਵਰ ਸਣੇ ਹੋਰ ਸਹਾਇਕਾਂ ਤੇ ਵਰਕਰਾਂ ਦੇ ਬਿਆਨ ਦਰਜ ਕੀਤੇ। ਅਧਿਕਾਰੀਆਂ ਨੇ ਕਿਹਾ ਕਿ ਨਾਬਾਲਗ ਪਹਿਲਵਾਨ, ਜਿਸ ਦੇ ਬਿਆਨਾਂ ਦੇ ਅਧਾਰ ‘ਤੇ ਸਿੰਘ ਖਿਲਾਫ਼ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ, ਨੇ ਸੀਆਰਪੀਸੀ ਦੀ ਧਾਰਾ 164 ਤਹਿਤ ਨਵੇਂ ਸਿਰੇ ਤੋਂ ਬਿਆਨ ਕਲਮਬੰਦ ਕੀਤੇ ਹਨ। ਅਧਿਕਾਰੀਆਂ ਨੇ ਕਿਹਾ ਕਿ ਪੁਲੀਸ ਭਾਜਪਾ ਸੰਸਦ ਮੈਂਬਰ ਖਿਲਾਫ਼ ਦਰਜ ਕੇਸ ਦੇ ਸਬੰਧ ਵਿੱਚ ਸਬੂਤ ਇਕੱਤਰ ਕਰ ਰਹੀ ਹੈ ਤੇ ਕੋਰਟ ਵਿੱਚ ਉਸੇ ਮੁਤਾਬਕ ਰਿਪੋਰਟ ਦਾਖ਼ਲ ਕੀਤੀ ਜਾਵੇਗੀ। ਅਧਿਕਾਰੀ ਨੇ ਕਿਹਾ ਕਿ ਕੇਸ ਬਹੁਤ ਸੰਵੇਦਨਸ਼ੀਲ ਹੋਣ ਕਰਕੇ ਉਹ ਬਹੁਤੀ ਜਾਣਕਾਰੀ ਨਸ਼ਰ ਨਹੀਂ ਕਰ ਸਕਦੇ।

ਚੋਣਾਂ ਨਹੀਂ ਚੋਣ ਟਰਾਇਲ ਤਰਜੀਹ: ਪੀਟੀ ਊਸ਼ਾ

ਸੋਨੀਪਤ: ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਪ੍ਰਧਾਨ ਪੀ.ਟੀ.ਊਸ਼ਾ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਅਹੁਦੇਦਾਰਾਂ ਦੀ ਚੋਣ ਵਿੱਚ ਹੋ ਰਹੀ ਦੇਰੀ ਨੂੰ ਜਾਇਜ਼ ਠਹਿਰਾਉਂਦਿਆਂ ਅੱਜ ਕਿਹਾ ਕਿ ਐਸੋਸੀਏਸ਼ਨ ਲਈ ਜੂਨੀਅਰ ਪਹਿਲਵਾਨਾਂ ਦੇ ਚੋਣ ਟਰਾਇਲ ਸਿਖਰਲੀ ਤਰਜੀਹ ਹੈ। ਆਈਓਏ ਨੇ 27 ਅਪਰੈਲ ਨੂੰ ਐਲਾਨ ਕੀਤਾ ਸੀ ਕਿ ਤਿੰੰਨ ਮੈਂਬਰੀ ਐਡਹਾਕ ਕਮੇਟੀ ਫੈਡਰੇਸ਼ਨ ਦੇ ਰੋਜ਼ਾਨਾ ਦੇ ਕੰਮਕਾਜ ਨੂੰ ਵੇਖੇਗੀ ਤੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ ਐਡਹਾਕ ਕਮੇਟੀ ਗਠਿਤ ਕੀਤੇ ਜਾਣ ਦੇ 45 ਦਿਨਾਂ ਅੰਦਰ ਕਰਵਾਈਆਂ ਜਾਣਗੀਆਂ। ਹਾਲਾਂਕਿ ਅਜੇ ਤੱਕ ਐਡਹਾਕ ਕਮੇਟੀ ਦੇ ਤੀਜੇ ਮੈਂਬਰ (ਹਾਈ ਕੋਰਟ ਦੇ ਸੇਵਾ ਮੁਕਤ ਜੱਜ) ਦੀ ਨਿਯੁਕਤੀ ਨਹੀਂ ਕੀਤੀ ਗਈ। ਐਡਹਾਕ ਕਮੇਟੀ ਮੌਜੂਦਾ ਸਮੇਂ ਏਸ਼ਿਆਈ ਚੈਂਪੀਅਨਸ਼ਿਪ ਲਈ ਅੰਡਰ-15 ਤੇ ਅੰਡਰ-20 ਪਹਿਲਵਾਨਾਂ ਦੇ ਚੋਣ ਟਰਾਇਲਾਂ ਦੀ ਨਿਗਰਾਨੀ ਕਰ ਰਹੀ ਹੈ। -ਪੀਟੀਆਈ

Advertisement
Advertisement
Advertisement
×