For the best experience, open
https://m.punjabitribuneonline.com
on your mobile browser.
Advertisement

ਸਟੇਟ ਪਬਲਿਕ ਸਕੂਲ ਨੇ ਜੂਨੀਅਰ ਸਪੋਰਟਸ ਮੀਟ ਕਰਵਾਈ

07:32 AM Feb 19, 2024 IST
ਸਟੇਟ ਪਬਲਿਕ ਸਕੂਲ ਨੇ ਜੂਨੀਅਰ ਸਪੋਰਟਸ ਮੀਟ ਕਰਵਾਈ
ਮੈਡਲ ਜੇਤੂ ਖਿਡਾਰੀ ਅਧਿਆਪਕਾਂ ਨਾਲ।-ਫੋਟੋ: ਖੋਸਲਾ
Advertisement

ਸ਼ਾਹਕੋਟ

Advertisement

ਸਟੇਟ ਪਬਲਿਕ ਸਕੂਲ ਸ਼ਾਹਕੋਟ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਨਰੋਤਮ ਸਿੰਘ ਤੇ ਮੀਤ ਪ੍ਰਧਾਨ ਡਾ. ਗਗਨਦੀਪ ਕੌਰ ਦੀ ਅਗਵਾਈ ਹੇਠ ਜੂਨੀਅਰ ਸਪੋਰਟਸ ਮੀਟ ਕਰਵਾਈ ਗਈ। ਪ੍ਰਿੰਸੀਪਲ ਕੰਵਰ ਨੀਲ ਕਮਲ ਨੇ ਦੱਸਿਆ ਕਿ ਜੂਨੀਅਰ ਸਪੋਰਟਸ ਮੀਟ ਦੀ ਸ਼ੁਰੂਆਤ ਐਂਥਨੀ ਮਸੀਹ ਵੱਲੋਂ ਜੋਤੀ ਜਗਾਉਣ ਨਾਲ ਹੋਈ ਜਿਸ ਉਪਰੰਤ ਸਕੂਲੀ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ। ਸਪੋਰਟਸ ਮੀਟ ਵਿੱਚ ਕਰਵਾਏ ਬੈੱਲ ਟਰੇਸ, ਫਰੌਗ ਰੇਸ, ਰਿਲੇਅ ਰੇਸ, ਬੈਕ ਰੇਸ, ਸੈਕ ਰੇਸ, ਪਿੱਕ ਐਂਡ ਰਨ ਰੇਸ, 50 ਤੇ 100 ਮੀਟਰ ਦੌੜ, ਲੈਮਨ ਰੇਸ ਅਤੇ ਹਰਡਲ ਰੇਸ ਵਿੱਚ ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਭਾਗ ਲਿਆ। ਮੁਕਾਬਲੇ ’ਚ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਸਕੂਲ ਪ੍ਰਬੰਧਕ ਮੈਨੇਜਮੈਂਟ ਕਮੇਟੀ, ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਇਨਾਮ ਤਕਸੀਮ ਕੀਤੇ। ਸਪੋਰਟਸ ਮੀਟ ਨੂੰ ਨੇਪਰੇ ਚਾੜ੍ਹਨ ਵਿੱਚ ਅਧਿਆਪਕਾ ਕਰਮਜੀਤ ਕੌਰ, ਮਾਲਤੀ, ਪੂਜਾ, ਦੀਪਤੀ, ਮਨਦੀਪ, ਸ਼ਿਫਾਲੀ, ਲੀਨਾ, ਮਨਜਿੰਦਰ, ਅੰਜਲੀ, ਰਜਨੀ, ਰਮਨ ਅਤੇ ਰਾਕੇਸ਼ ਨੇ ਮੁੱਖ ਭੂਮਿਕਾ ਨਿਭਾਈ। -ਪੱਤਰ ਪ੍ਰੇਰਕ

Advertisement

Advertisement
Author Image

sanam grng

View all posts

Advertisement