ਤੈਰਾਕੀ ਦੇ ਰਾਜ ਪੱਧਰੀ ਮੁਕਾਬਲੇ: 200 ਮੀਟਰ ਬਟਰਫਲਾਈ ਵਿੱਚ ਸੁਦਿਸ਼ਟੀ ਨੇ ਮਾਰੀ ਬਾਜ਼ੀ
ਐੱਸਏਐੱਸ ਨਗਰ(ਮੁਹਾਲੀ) (ਖੇਤਰੀ ਪ੍ਰਤੀਨਿਧ): ‘ਖੇਡਾਂ ਵਤਨ ਪੰਜਾਬ ਦੀਆਂ-2024’ ਤਹਿਤ ਮੁਹਾਲੀ ਦੇ ਸੈਕਟਰ 63 ਦੇ ਖੇਡ ਭਵਨ ਵਿੱਚ ਤੈਰਾਕੀ ਦੇ ਚੱਲ ਰਹੇ ਰਾਜ ਪੱਧਰੀ ਮੁਕਾਬਲਿਆਂ ਦੌਰਾਨ ਅੱਜ ਡੈੱਫ ਓਲੰਪਿਕ ਖੇਡਾਂ ਬਰਸਾ-2022 ਵਿੱਚ ਤੈਰਾਕੀ ਦੇ ਫਾਈਨਲ ਤੱਕ ਪਹੁੰਚਣ ਵਾਲੇ ਪਹਿਲੇ ਭਾਰਤੀ ਖਿਡਾਰੀ ਵੈਭਵ ਰਾਜੋਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜ਼ਿਲ੍ਹਾ ਖੇਡ ਅਫਸਰ ਰੁਪੇਸ਼ ਕੁਮਾਰ ਬੇਗੜਾ ਅਤੇ ਮੁਹਾਲੀ ਦੇ ਤੈਰਾਕੀ ਕੋਚ ਜੋਨੀ ਭਾਟੀਆ ਨੇ ਦੱਸਿਆ ਕਿ ਖਿਡਾਰੀਆਂ ਲਈ ਰੋਜ਼ਾਨਾ ਕੱਢੇ ਜਾਂਦੇ ਲੱਕੀ ਡਰਾਅ ਵਿੱਚ ਅੱਜ ਗੁਨਤਾਸ਼ਪ੍ਰੀਤ ਕੌਰ ਜ਼ਿਲ੍ਹਾ ਮੁਹਾਲੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੱਜ ਦੇ ਨਤੀਜਿਆਂ ਵਿਚ ਖੇਡ ਤੈਰਾਕੀ 21-30 ਲੜਕੀਆਂ ਦੀ 200 ਮੀਟਰ ਬਟਰਫਲਾਈ ’ਚ ਸੁਦਿਸ਼ਟੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-14 (ਲੜਕੀਆਂ) 100 ਮੀਟਰ ਬਟਰ ਫਲਾਈ ਖੇਡ ਵਿੱਚ ਰਮਨਜੋਤ ਕੌਰ ਨੇ ਪਹਿਲਾ, ਸਥਾਨ ਪ੍ਰਾਪਤ ਕੀਤਾ। 100 ਮੀਟਰ ਬਰੈਸਟ ਸਟਰੋਕ ਵਿੱਚ ਅਲਾਇਨਾ ਸ਼ਰਮਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੀਆਂ ਦੀ 200 ਮੀਟਰ ਬਰੈਸਟ ਸਟਰੋਕ ’ਚ ਦਿਕਸ਼ਾ ਥਿੰਦ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਬਟਰ ਫਲਾਈ ਵਿੱਚ ਅਪੂਰਵਾ ਸ਼ਰਮਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਲੜਕੀਆਂ ਦੀ 200 ਮੀਟਰ ਬਟਰ ਫਲਾਈ ਵਿੱਚ ਸਿਵਾਲੀ ਸਹਿਗਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਬਰੈਸਟ ਸਟਰੋਕ ਵਿੱਚ ਏਕਮਵੀਰ ਕੌਰ ਸੰਧੂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।