ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੂਬਾ ਪੱਧਰੀ ਸਕੂਲ ਬਾਕਸਿੰਗ ਮੁਕਾਬਲੇ ਸਮਾਪਤ

10:20 AM Nov 05, 2024 IST
ਜੇਤੂ ਖਿਡਾਰੀਆਂ ਦਾ ਸਨਮਾਨ ਕਰਦੇ ਹੋਏ ਮੁੱਖ ਮਹਿਮਾਨ ਤੇ ਪ੍ਰਬੰਧਕ।

 

Advertisement

ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 4 ਨਵੰਬਰ
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ਼ਿਵਪਾਲ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਈਆਂ ਗਈਆਂ 68ਵੀਆਂ ਸੂਬਾ ਪੱਧਰੀ ਸਕੂਲੀ ਬਾਕਸਿੰਗ ਖੇਡਾਂ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਈਆਂ। ਖੇਡਾਂ ਦੇ ਅਖੀਰਲੇ ਦਿਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਸਿਕੰਦਰ ਸਿੰਘ ਬਰਾੜ ਅਤੇ ਜ਼ਿਲ੍ਹਾ ਸਪੋਰਟਸ ਕੋ-ਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਜ਼ਿਲ੍ਹਾ ਸਪੋਰਟਸ ਕੋ-ਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਅੰਡਰ 14 ਲੜਕਿਆਂ ਦੇ ਮੁਕਾਬਲੇ ਵਿੱਚ 30 ਤੋਂ 32 ਕਿਲੋ ਭਾਰ ਵਰਗ ਵਿੱਚ ਕੁਲਜੀਤ ਸਿੰਘ ਬਠਿੰਡਾ ਨੇ ਪਟਿਆਲਾ ਦੇ ਮੰਥਨ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ 28 ਤੋਂ 30 ਕਿਲੋ ਵਿੱਚ ਨਿਤਿਨ ਸ੍ਰੀ ਫ਼ਤਹਿਗੜ੍ਹ ਸਾਹਿਬ ਪਹਿਲੇ ਅਤੇ ਏਕਮਵੀਰ ਬਰਨਾਲਾ ਦੂਜੇ ਨੰਬਰ ’ਤੇ ਰਿਹਾ। ਇਸੇ ਤਰ੍ਹਾਂ 32 ਤੋਂ 34 ਕਿਲੋ ਵਿੱਚ ਅੰਮ੍ਰਿਤਪਾਲ ਪਟਿਆਲਾ ਵਿੰਗ ਨੇ ਪਹਿਲਾ ਅਤੇ ਅਬਦੁਲ ਪਟਿਆਲਾ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 34 ਤੋਂ 36 ਕਿਲੋ ਭਾਰ ਵਰਗ ਵਿੱਚ ਅਜੈਪਾਲ ਪਟਿਆਲਾ ਵਿੰਗ ਪਹਿਲੇ ਅਤੇ ਨੈਤਿਕ ਅੰਮ੍ਰਿਤਸਰ ਦੂਜੇ ਸਥਾਨ ’ਤੇ ਰਿਹਾ। ਇਸ ਦੌਰਾਨ 36 ਤੇ 38 ਕਿਲੋ ਭਾਰ ਵਰਗ ਵਿੱਚ ਰਸ ਕੁਮਾਰ ਸੰਗਰੂਰ ਨੇ ਪਹਿਲਾ ਅਤੇ ਗੁਰਵਿੰਦਰ ਫਾਜ਼ਿਲਕਾ ਨੇ ਦੂਜਾ, 38 ਤੋਂ 40 ਕਿਲੋ ਵਿੱਚ ਰਾਜਵੀਰ ਲੁਧਿਆਣਾ ਨੇ ਪਹਿਲਾ ਅਤੇ ਰਣਬੀਰ ਤਰਨ ਤਾਰਨ ਨੇ ਦੂਜਾ, 44 ਤੋਂ 46 ਕਿਲੋ ਭਾਰ ਵਰਗ ਵਿੱਚ ਗੁਰਵਿੰਦਰ ਪਟਿਆਲਾ ਵਿੰਗ ਨੇ ਪਹਿਲਾ ਅਤੇ ਰਣਵੀਰ ਬਰਨਾਲਾ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ 46 ਤੋਂ 48 ਕਿਲੋ ਭਾਰ ਵਰਗ ਵਿੱਚ ਵਾਹਿਗੁਰੂ ਪਾਲ ਸਿੰਘ ਲੁਧਿਆਣਾ ਪਹਿਲੇ ਅਤੇ ਰਣਸੇਰ ਪਟਿਆਲਾ ਦੂਜੇ, ਭਾਰ ਵਰਗ 48 ਤੋਂ 50 ਕਿਲੋ ਵਿੱਚ ਜਸਪ੍ਰੀਤ ਲੁਧਿਆਣਾ ਪਹਿਲੇ ਅਤੇ ਰਿਤੇਸ਼ ਮੁਕਤਸਰ ਦੂਜੇ ਸਥਾਨ ’ਤੇ ਰਹੇ।

Advertisement
Advertisement