ਪੰਜਾਬ ਖੱਤਰੀ ਸਭਾ ਦਾ ਸੂਬਾ ਪੱਧਰੀ ਇਜਲਾਸ
ਗੁਰਦੀਪ ਸਿੰਘ ਲਾਲੀ
ਸੰਗਰੂਰ, 6 ਜੂਨ
ਇੱਥੇ ਪੰਜਾਬ ਖੱਤਰੀ ਸਭਾ ਦਾ ਸੂਬਾਈ ਇਜਲਾਸ ਹੋਇਆ ਜਿਸ ਵਿੱਚ ਪੰਜਾਬ ਦੀਆਂ 80 ਯੂਨਿਟਾਂ ਨੇ ਭਾਗ ਲਿਆ। ਇਜਲਾਸ ਦੀ ਸ਼ੁਰੂਆਤ ਦਲਜੀਤ ਸਿੰਘ ਜ਼ਖ਼ਮੀਂ, ਪਵਨ ਸੋਫ਼ਤ ਮੰਡੀ ਗੋਬਿੰਦਗੜ੍ਹ, ਭਰਪੂਰ ਚੰਦ ਵੈਕਟਰ ਖੰਨਾ, ਦੀਪਕ ਕੌੜਾ ਮੋਗਾ, ਮੈਡਮ ਸਵਰਾਜ ਅੰਮ੍ਰਿਤਸਰ, ਸੰਜੀਵ ਲੇਖੀ ਭਾਦਸੋਂ ਅਤੇ ਅਮਨ ਜ਼ਖ਼ਮੀਂ ਵੱਲੋਂ ਜੋਤੀ ਪ੍ਰਚੰਡ ਕਰ ਕੇ ਕੀਤੀ ਗਈ। ਸਾਰੇ ਮੈਂਬਰਾਂ ਵੱਲੋਂ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਗਿਆ ਅਤੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਇਜਲਾਸ ਦੌਰਾਨ ਸਤਪਾਲ ਸਤਿਅਮ ਵੱਲੋਂ ਕੀਤੇ ਮੰਚ ਸੰਚਾਲਨ ਦੌਰਾਨ ਅਮਨ ਜ਼ਖਮੀਂ ਵੱਲੋਂ ਸਭਾ ਦੇ ਸਮੂਹ ਕਾਰਜਕਾਰੀ ਮੈਂਬਰਾਂ ਦਾ ਸਵਾਗਤ ਕੀਤਾ ਗਿਆ। ਸਭਾ ਦੀ ਚੋਣ ਦੌਰਾਨ ਦਲਜੀਤ ਸਿੰਘ ਜ਼ਖ਼ਮੀਂ ਨੂੰ ਪੰਜਾਬ ਖੱਤਰੀ ਸਭਾ ਦਾ ਸੂਬਾ ਪ੍ਰਧਾਨ ਬਣਾਉਣ ਲਈ ਹਾਊਸ ਵੱਲੋਂ ਸਰਬਸੰਤੀ ਨਾਲ ਸਮਰਥਨ ਦਿੱਤਾ ਗਿਆ ਅਤੇ ਦਲਜੀਤ ਸਿੰਘ ਜ਼ਖ਼ਮੀਂ ਪੰਜਵੀਂ ਵਾਰ ਪੰਜਾਬ ਖੱਤਰੀ ਸਭਾ ਦੇ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਮੀਨਾ ਕੋਹਲੀ ਸੂਬਾ ਪ੍ਰਧਾਨ ਇਸਤਰੀ ਵਿੰਗ ਤੇ ਦੀਪਕ ਕੌੜਾ ਸੂਬਾ ਪ੍ਰਧਾਨ ਯੂਥ ਵਿੰਗ ਨਿਯੁਕਤ ਕੀਤੇ ਗਏ।
ਇਸ ਮੌਕੇ ਕ੍ਰਿਸ਼ਨ ਕੁਮਾਰ ਰਾਵੜੀ ਅਮਰਗੜ੍ਹ, ਪਵਨ ਮਹਿਤਾ ਪਟਿਆਲਾ, ਰਾਜ ਕੁਮਾਰ ਸੋਫ਼ਤ ਬਰਨਾਲਾ, ਰਾਜੀਵ ਵਰਮਾ ਬਰਨਾਲਾ, ਦਵਿੰਦਰ ਵਰਮਾ, ਰਾਜ ਕੁਮਾਰ ਭੱਲਾ ਜਗਰਾਉਂ, ਮੈਡਮ ਸਵਰਾਜ ਅੰਮ੍ਰਿਤਸਰ, ਸੁਨੀਲ ਖੰਨਾ ਅੰਮ੍ਰਿਤਸਰ, ਦਵਿੰਦਰ ਪੁਰੀ ਸਰਹਿੰਦ, ਵਰੁਣ ਬੱਤਾ, ਨਰਿੰਦਰ ਚੋਪੜਾ, ਅਸ਼ੋਕ ਵਿਜ ਬਰਨਾਲਾ, ਰਾਜ ਕੁਮਾਰ ਚਾਟਨੀ ਖੰਨਾ, ਅੰਮ੍ਰਿਤ ਲਾਲ ਲਟਾਵਾ, ਸੋਹਣ ਲਾਲ ਮੜਕਨ ਮਾਛੀਵਾੜਾ, ਵਿਨੋਦ ਕਲਸੀ ਭਦੌੜ, ਕੇ. ਕੇ. ਰਿਵਾੜੀ ਅਮਰਗੜ੍ਹ, ਰਾਏ ਚੰਦ ਧੂਰੀ ਤੇ ਰਾਜੀਵ ਧੂਰੀ ਆਦਿ ਹਾਜ਼ਰ ਸਨ।