For the best experience, open
https://m.punjabitribuneonline.com
on your mobile browser.
Advertisement

ਪੰਜਾਬੀ ਸਾਹਿਤ ਸਭਾ ਵੱਲੋਂ ਰਾਜ ਪੱਧਰੀ ਸਾਹਿਤਕ ਸਮਾਗਮ

06:56 AM Jun 10, 2024 IST
ਪੰਜਾਬੀ ਸਾਹਿਤ ਸਭਾ ਵੱਲੋਂ ਰਾਜ ਪੱਧਰੀ ਸਾਹਿਤਕ ਸਮਾਗਮ
ਸਾਹਿਤਕ ਸਮਾਗਮ ਦੌਰਾਨ ਪੁਸਤਕ ਲੋਕ ਅਰਪਣ ਕਰਦੇ ਹੋਏ ਲੇਖਕ। -ਫੋਟੋ: ਅਕੀਦਾ
Advertisement

ਪੱਤਰ ਪ੍ਰੇਰਕ
ਪਟਿਆਲਾ, 9 ਜੂਨ
ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਅੱਜ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਵਿੱਚ ਰਾਜ ਪੱਧਰੀ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਰਾਜਸਥਾਨ ਦੇ ਲੇਖਕ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਸਮਾਗਮ ਦੇ ਆਰੰਭ ਵਿਚ ਸਭ ਤੋਂ ਪਹਿਲਾਂ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਦੂਰੋਂ ਦੂਰੋਂ ਪੁੱਜੇ ਲੇਖਕਾਂ ਦਾ ਸਵਾਗਤ ਕੀਤਾ। ਕਲਮਕਾਰ ਕੁਲਵਿੰਦਰ ਕੁਮਾਰ ਰਚਿਤ ਪਲੇਠੇ ਮਿੰਨੀ ਕਹਾਣੀ ਸੰਗ੍ਰਹਿ ‘ਵਿਹੜੇ ਵਾਲਾ ਨਿੰਮ’ ਦਾ ਲੋਕ ਅਰਪਣ ਕੀਤਾ ਗਿਆ।
ਪ੍ਰਿੰਸੀਪਲ ਸੁਖਮੀਨ ਕੌਰ ਸਿੱਧੂ ਨੇ ਕੁਲਵਿੰਦਰ ਕੁਮਾਰ ਦੀਆਂ ਮਿੰਨੀ ਕਹਾਣੀਆਂ ਦੀ ਸ਼ਲਾਘਾ ਕੀਤੀ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸਾਬਕਾ ਡਿਪਟੀ ਕਮਿਸ਼ਨਰ ਹਰਕੇਸ਼ ਸਿੰਘ ਸਿੱਧੂ ਨੇ ਕਿਹਾ ਕਿ ਕੁਲਵਿੰਦਰ ਦੀਆਂ ਮਿੰਨੀ ਕਹਾਣੀਆਂ ਉਸ ਦੇ ਅਨੁਭਵ ਦੀ ਉਪਜ ਹਨ ਜੋ ਪਾਠਕ ਦੇ ਦਿਲ ਤੇ ਸਿੱਧਾ ਅਸਰ ਕਰਦੀਆਂ ਹਨ। ਵਿਸ਼ੇਸ਼ ਮਹਿਮਾਨ ਵਜੋਂ ਪਧਾਰ ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾਇਰੈਕਟਰ ਡਾ. ਭੀਮਇੰਦਰ ਸਿੰਘ ਨੇ ਕੁਲਵਿੰਦਰ ਦੀਆਂ ਮਿੰਨੀ ਕਹਾਣੀਆਂ ਵਿਚ ਛੁਪੇ ਹੋਏ ਤਿੱਖੇ ਕਟਾਖਸ਼ ਨੂੰ ਸਮਾਜ ਦਾ ਸ਼ੀਸ਼ਾ ਦੱਸਿਆ ਜਦੋਂ ਕਿ ਥਾਪਰ ਪੋਲੀਟੈਕਨਿਕ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਡਾ. ਅੰਕੁਸ਼ ਕਾਂਸਲ ਨੇ ਕਿਹਾ ਕਿ ਸਾਹਿਤ ਰਚਨਾ ਕਰਨਾ ਸਹਿਜਤਾ ਭਰਿਆ ਕਾਰਜ ਹੈ। ਉੱਘੇ ਕਵੀ ਅਤੇ ਇਸ ਪੁਸਤਕ ਦੇ ਪ੍ਰਕਾਸ਼ਕ ਸਾਗਰ ਸੂਦ ਸੰਜੇ ਨੇ ਕਿਹਾ ਕਿ ਅਜਿਹੀ ਸਾਰਥਿਕ ਪੁਸਤਕ ਛਾਪ ਕੇ ਉਸ ਨੂੰ ਵਿਸ਼ੇਸ਼ ਸਕੂਨ ਹਾਸਲ ਹੋਇਆ ਹੈ।
ਸਮਾਗਮ ਦੇ ਮੁੱਖ ਵਕਤਾ ਡਾ. ਨਾਇਬ ਸਿੰਘ ਮੰਡੇਰ ਰਤੀਆ (ਹਰਿਆਣਾ) ਨੇ ਕਿਹਾ ਕਿ ਕੁਲਵਿੰਦਰ ਕੁਮਾਰ ਕੋਲ ਮਿੰਨੀ ਕਹਾਣੀ ਦੇ ਵਿਸ਼ੇ ਵਸਤੂ ਨੂੰ ਪਛਾਣ ਕੇ ਉਸ ਨੂੰ ਮਿਆਰੀ ਸ਼ਿਲਪ ਕਲਾ ਨਾਲ ਨਿਖਾਰਨ ਦਾ ਹੁਨਰ ਹੈ ਅਤੇ ਭਵਿੱਖ ਵਿਚ ਇਹ ਹੁਨਰ ਹੋਰ ਚਮਕੇਗਾ। ਇਸ ਵੇਲੇ ਪ੍ਰਿੰਸੀਪਲ ਦਰਸ਼ਨ ਸਿੰਘ ਬਰੇਟਾ, ਡਾ. ਤਰਲੋਚਨ ਕੌਰ, ਰਣਜੀਤ ਆਜ਼ਾਦ ਕਾਂਝਲਾ, ਤਰਲੋਕ ਸਿੰਘ ਢਿੱਲੋਂ, ਸੰਜੀਵ ਨੰਦਾ ਗ਼ਜ਼ਲਗੋ ਆਤਮਾ ਰਾਮ ਰੰਜਨ ਦਾ ਸਭਾ ਵੱਲੋਂ ਸਨਮਾਨ ਕੀਤਾ ਗਿਆ। ਉਨ੍ਹਾਂ ਬਾਰੇ ਸਨਮਾਨ ਪੱਤਰ ਡਾ. ਰਾਜਵੰਤ ਕੌਰ ਪੰਜਾਬੀ ਨੇ ਪੜਿ੍ਹਆ।

Advertisement

Advertisement
Author Image

Advertisement
Advertisement
×