For the best experience, open
https://m.punjabitribuneonline.com
on your mobile browser.
Advertisement

ਸੂਬਾ ਪੱਧਰੀ ਬੈਡਮਿੰਟਨ ਮੁਕਾਬਲੇ: ਜਲੰਧਰ ਤੇ ਗੁਰਦਾਸਪੁਰ ਦੇ ਖਿਡਾਰੀ ਬਣੇ ਚੈਂਪੀਅਨ

11:23 AM Oct 11, 2023 IST
ਸੂਬਾ ਪੱਧਰੀ ਬੈਡਮਿੰਟਨ ਮੁਕਾਬਲੇ  ਜਲੰਧਰ ਤੇ ਗੁਰਦਾਸਪੁਰ ਦੇ ਖਿਡਾਰੀ ਬਣੇ ਚੈਂਪੀਅਨ
ਮੁਕਾਬਲੇ ਦੇ 17 ਸਾਲ ਵਰਗ ਦੀ ਜੇਤੂ ਜਲੰਧਰ ਦੀ ਟੀਮ ਦਾ ਸਨਮਾਨ ਕਰਦੇ ਹੋਏ ਡਾ. ਇੰਦੂ ਬਾਲਾ ਤੇ ਹੋਰ।
Advertisement

ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ),10 ਅਕਤੂਬਰ
ਇੱਥੋਂ ਦੇ ਸੈਕਟਰ-78 ਦੇ ਬਹੁਮੰਤਵੀ ਸਪੋਰਟਸ ਕੰਪਲੈਕਸ ਵਿਚ 17 ਤੋਂ 19 ਸਾਲਾ ਵਰਗ ਦੇ ਲੜਕੇ ਅਤੇ ਲੜਕੀਆਂ ਦੇ ਪੰਜ ਦਿਨ ਚੱਲੇ ਮੁਕਾਬਲੇ ਅੱਜ ਸਮਾਪਤ ਹੋ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਦੇ ਸਮੁੱਚੇ ਜ਼ਿਲ੍ਹਿਆਂ ਦੇ ਖਿਡਾਰੀਆਂ ਨੇ ਹਿੱਸਾ ਲਿਆ। ਲੜਕਿਆਂ ਦੇ 17 ਸਾਲਾ ਵਰਗ ਵਿੱਚ ਜਲੰਧਰ ਅਤੇ 19 ਸਾਲਾ ਵਰਗ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਖਿਡਾਰੀ ਚੈਂਪੀਅਨ ਬਣੇ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਗਿੰਨੀ ਦੁੱਗਲ ਦੀ ਅਗਵਾਈ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਇੰਦੂ ਬਾਲਾ ਦੀ ਦੇਖ-ਰੇਖ ਹੇਠ ਕਰਵਾਏ ਮੁਕਾਬਲਿਆਂ ਦੇ ਨਤੀਜਿਆਂ ਸਬੰਧੀ ਅਧਿਆਤਮ ਪ੍ਰਕਾਸ਼ ਤਿਊੜ ਨੇ ਦੱਸਿਆ ਕਿ ਲੜਕਿਆਂ ਦੇ 17 ਸਾਲ ਵਰਗ ਵਿੱਚ ਜਲੰਧਰ ਜ਼ਿਲ੍ਹੇ ਦੀ ਟੀਮ ਪਹਿਲੇ, ਸ੍ਰੀ ਅੰਮ੍ਰਿਤਸਰ ਦੀ ਟੀਮ ਦੂਜੇ, ਗੁਰਦਾਸਪੁਰ ਦੀ ਟੀਮ ਤੀਜੇ ਅਤੇ ਹੁਸ਼ਿਆਰਪੁਰ ਦੀ ਟੀਮ ਚੌਥੇ ਸਥਾਨ ’ਤੇ ਰਹੀ। 19 ਸਾਲ ਵਰਗ ਵਿੱਚ ਗੁਰਦਾਸਪੁਰ ਨੇ ਪਹਿਲਾ, ਸ੍ਰੀ ਮੁਕਤਸਰ ਸਾਹਿਬ ਨੇ ਦੂਜਾ, ਸ੍ਰੀ ਅੰਮ੍ਰਿਤਸਰ ਨੇ ਤੀਜਾ ਅਤੇ ਪਟਿਆਲਾ ਜ਼ਿਲ੍ਹੇ ਦੀਆਂ ਟੀਮਾਂ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ 17 ਸਾਲ ਉਮਰ ਵਰਗ ਦੇ ਸਿੰਗਲਜ਼ ਮੁਕਾਬਲੇ ਵਿੱਚ ਜਲੰਧਰ ਦੇ ਸਮਰੱਥ ਨੇ ਪਹਿਲਾ ਤੇ ਸ੍ਰੀ ਅੰਮ੍ਰਿਤਸਰ ਦੇ ਨਬਿੇਸ਼ ਨੇ ਦੂਜਾ ਸਥਾਨ ਹਾਸਲ ਕੀਤਾ। 17 ਸਾਲ ਵਰਗ ਦੇ ਡਬਲਜ਼ ਮੁਕਾਬਲੇ ਵਿੱਚ ਜਲੰਧਰ ਦੇ ਦਵਿਿਆਨ ਸੱਚਦੇਵਾ ਤੇ ਅਨਿਸ਼ ਭਾਰਦਵਾਜ ਦੀ ਟੀਮ ਜੇਤੂ ਰਹੀ ਜਦੋਂਕਿ ਸ੍ਰੀ ਅੰਮ੍ਰਿਤਸਰ ਦੇ ਸਾਹਿਬ ਤੇ ਕ੍ਰਿਤਅਗਿਆ ਦੀ ਟੀਮ ਉਪ ਜੇਤੂ ਬਣੀ। ਲੜਕਿਆਂ ਦੇ ਹੀ 19 ਸਾਲ ਵਰਗ ਦੇ ਸਿੰਗਲਜ਼ ਮੁਕਾਬਲੇ ਵਿੱਚ ਗੁਰਦਾਸਪੁਰ ਦਾ ਲਕਸ਼ ਪਹਿਲੇ ਅਤੇ ਸ੍ਰੀ ਮੁਕਤਸਰ ਸਾਹਿਬ ਦਾ ਰਵੀ ਉਦੈ ਸਿੰਘ ਦੂਜੇ ਸਥਾਨ ’ਤੇ ਰਿਹਾ। 19 ਸਾਲ ਉਮਰ ਵਰਗ ਦੇ ਡਬਲਜ਼ ਮੁਕਾਬਲੇ ਵਿੱਚ ਲਕਸ਼ ਤੇ ਤੇਜਵੀਰ ਗੁਰਦਾਸਪੁਰ ਦੀ ਟੀਮ ਜੇਤੂ ਰਹੀ ਜਦੋਂਕਿ ਸ੍ਰੀ ਮੁਕਤਸਰ ਸਾਹਿਬ ਦੇ ਮਾਨਿਕ ਬਾਂਸਲ ਤੇ ਰਵੀ ਉਦੈ ਸਿੰਘ ਦੀ ਟੀਮ ਦੂਜੇ ਸਥਾਨ ’ਤੇ ਰਹੀ।
ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਇੰਦੂ ਬਾਲਾ ਨੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ ਜਦੋਂਕਿ ਮੁੱਖ ਅਧਿਆਪਕ ਸੰਜੀਵ ਕੁਮਾਰ ਨੇ ਟੂਰਨਾਮੈਂਟ ਨੂੰ ਸਫ਼ਲ ਬਣਾਉਣ ਵਿੱਚ ਸਹਿਯੋਗ ਦੇਣ ਲਈ ਸਭਨਾਂ ਦਾ ਧੰਨਵਾਦ ਕੀਤਾ।

Advertisement

ਖੇਡਾਂ ਵਤਨ ਪੰਜਾਬ ਦੀਆਂ: ਕਿੱਕ ਬਾਕਸਿੰਗ ਤੇ ਜਿਮਨਾਸਟਿਕ ਮੁਕਾਬਲੇ ਸ਼ੁਰੂ

ਐਸ.ਏ.ਐਸ.ਨਗਰ(ਮੁਹਾਲੀ) (ਖੇਤਰੀ ਪ੍ਰਤੀਨਿਧ): ਖੇਡਾਂ ਵਤਨ ਪੰਜਾਬ ਦੇ ਕਿੱਕ ਬਾਕਸਿੰਗ ਅਤੇ ਜਿਮਨਾਸਟਿਕ ਦੇ ਰਾਜ ਪੱਧਰੀ ਮੁਕਾਬਲੇ ਇੱਥੋਂ ਦੇ ਸੈਕਟਰ 78 ਦੇ ਬਹੁ-ਮੰਤਵੀ ਖੇਡ ਭਵਨ ਵਿੱਚ ਆਰੰਭ ਹੋਏ। ਜ਼ਿਲ੍ਹਾ ਖੇਡ ਅਫਸਰ ਗੁਰਦੀਪ ਕੌਰ ਨੇ ਦੱਸਿਆ ਲੜਕੀਆਂ ਦੇ ਕਿੱਕ ਬਾਕਸਿੰਗ ਅੰਡਰ-14 (28 ਕਿਲੋ ਵਰਗ ਵਿੱਚ) ਮੁਕਤਸਰ ਦੀ ਵੀਰਦੀਪ ਕੌਰ ਜੇਤੂ, ਲੁਧਿਆਣਾ ਦੀ ਆਨੰਦੀ ਦੂਜੇ, ਫ਼ਤਿਹਗੜ੍ਹ ਸਾਹਿਬ ਦੀ ਮਧੂ ਸ਼ਰਮਾ ਅਤੇ ਫ਼ਰੀਦਕੋਟ ਦੀ ਗੋਰੀ ਬੀਰੂ ਤੀਜੇ ਸਥਾਨ ’ਤੇ ਰਹੀਆਂ। 32 ਕਿਲੋ ਵਰਗ ਭਾਰ ਵਿੱਚ ਹੁਸ਼ਿਆਰਪੁਰ ਦੀ ਅਰਪੀਤਾ ਨੇ ਪਹਿਲਾ, ਮੁਕਤਸਰ ਸਾਹਿਬ ਦੀ ਏਕਤਾ ਨੇ ਦੂਜਾ, ਕਪੂਰਥਲਾ ਦੀ ਕਸ਼ਿਸ ਅਤੇ ਗੁਰਦਾਸਪੁਰ ਦੀ ਅਜਮੀਤ ਕੌਰ ਤੇ ਤੀਜਾ ਸਥਾਨ ਜਿੱਤਿਆ। 37 ਕਿਲੋ ਵਰਗ ਵਿੱਚ ਹੁਸ਼ਿਆਰਪੁਰ ਦੀ ਕਰੀਤਿਕਾ ਨੇ ਪਹਿਲੀ, ਬਰਨਾਲਾ ਦੀ ਦਲਜੀਤ ਕੌਰ ਨੇ ਦੂਜੀ, ਸੰਗਰੂਰ ਦੀ ਗਗਨਦੀਪ ਤੇ ਮੁਕਤਸਰ ਸਾਹਿਬ ਦੀ ਹਰਸ਼ਦੀਪ ਨੇ ਤੀਜੀ ਥਾਂ ਹਾਸਲ ਕੀਤੀ। 42 ਕਿਲੋ ਵਰਗ ਵਿੱਚ ਅੰਮ੍ਰਿਤਸਰ ਦੀ ਸਚਲੀਨ ਕੌਰ ਨੇ ਪਹਿਲਾ, ਪਠਾਨਕੋਟ ਦੀ ਨਿਹਾਰਿਕਾ ਨੇ ਦੂਜਾ ਅਤੇ ਬਰਨਾਲਾ ਦੀ ਜਸਨੂਰ ਕੌਰ ਤੇ ਸੰਗਰੂਰ ਦੀ ਰਾਹਤ ਕੌਰ ਨੇ ਤੀਜੀ ਪੁਜੀਸ਼ਨ ਹਾਸਲ ਕੀਤੀ।

Advertisement

Advertisement
Author Image

sukhwinder singh

View all posts

Advertisement