ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਏਸ਼ਿਆਈ ਚੈਂਪੀਅਨ ਟਰਾਫੀ ’ਚ ਭਾਰਤ ਦੀ ਜਿੱਤ ਨਾਲ ਸ਼ੁਰੂਆਤ

05:39 PM Sep 08, 2024 IST

ਹੁਲੁਨਬੂਈਰ, 8 ਸਤੰਬਰ
ਭਾਰਤ ਹਾਕੀ ਟੀਮ ਨੇ ਅੱਜ ਇੱਥੇ ਮੇਜ਼ਬਾਨ ਚੀਨ ਨੂੰ 3-0 ਨਾਲ ਹਰਾ ਕੇ ਏਸ਼ਿਆਈ ਚੈਂਪੀਅਨਜ਼ ਟਰਾਫ਼ੀ ’ਚ ਮੁਹਿੰਮ ਦਾ ਜਿੱਤ ਨਾਲ ਆਗਾਜ਼ ਕੀਤਾ ਹੈ। ਮੌਜੂਦਾ ਚੈਂਪੀਅਨ ਭਾਰਤੀ ਟੀਮ ਵੱਲੋਂ ਸੁਖਜੀਤ ਸਿੰਘ, ਉੱਤਮ ਸਿੰਘ ਅਤੇ ਅਭਿਸ਼ੇਕ ਨੇ ਇੱਕ ਗੋਲ ਦਾਗਿਆ। ਉਨ੍ਹਾਂ ਇਹ ਗੋਲ ਕ੍ਰਮਵਾਰ 14ਵੇਂ, 27ਵੇਂ ਅਤੇ 32ਵੇਂ ਮਿੰਟ ’ਚ ਕੀਤੇ। ਪੂਲ ਬੀ ਵਿੱਚ ਭਾਰਤ ਦਾ ਅਗਲਾ ਮੁਕਾਬਲਾ ਜਪਾਨ ਦੀ ਟੀਮ ਨਾਲ ਸੋਮਵਾਰ ਨੂੰ ਹੋਵੇਗਾ। ਇਸੇ ਦੌਰਾਨ ਟੂਰਨਾਮੈਂਟ ’ਚ ਮਲੇਸ਼ੀਆ ਤੇ ਪਾਕਿਸਤਾਨ ਵਿਚਾਲੇ ਮੈਚ 2-2 ਗੋਲਾਂ ਨਾਲ ਜਦਕਿ ਜਪਾਨ ਤੇ ਕੋਰੀਆ ਦਾ ਮੈਚ 5-5 ਗੋਲਾਂ ਨਾਲ ਬਰਾਬਰੀ ’ਤੇ ਖਤਮ ਹੋਇਆ। ਟੂਰਨਾਮੈਂਟ ਦੇ ਸੈਮੀਫਾਈਨਲ 16 ਸਤੰਬਰ ਨੂੰ ਹੋਣਗੇ ਜਦਕਿ ਫਾਈਨਲ 17 ਸਤੰਬਰ ਨੂੰ ਖੇਡਿਆ ਜਾਵੇਗਾ। -ਪੀਟੀਆਈ

Advertisement

Advertisement