ਜਲੰਧਰ ਵਿੱਚ ਤਾਇਕਵਾਂਡੋ ਮੁਕਾਬਲਿਆਂ ਦੀ ਸ਼ੁਰੂਆਤ
ਪਾਲ ਸਿੰਘ ਨੌਲੀ
ਜਲੰਧਰ, 25 ਅਕਤੂਬਰ
ਮੁੱਖ ਮਹਿਮਾਨ ਕੈਬਨਿਟ ਮੰਤਰੀ ਮਹਿੰਦਰ ਭਗਤ ਵਲੋਂ ਜਲੰਧਰ ਦੇ ਆਰੀਆ ਸੀਨੀਅਰ ਸੈਕੰਡਰੀ ਸਕੂਲ, ਬਸਤੀ ਗੁਜਾਂ ਵਿੱਚ ਰਾਜ ਪੱਧਰੀ ਤਾਇਕਵਾਂਡੋ ਅੰਡਰ-14,17 (ਲੜਕੇ/ਲੜਕੀਆਂ) ਟੂਰਨਾਮੈਂਟ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਵੱਲੋਂ ਰਸਮੀ ਤੌਰ ’ਤੇ ਗੁਬਾਰੇ ਛੱਡ ਕੇ ਇਸ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ। ਮਹਿੰਦਰ ਭਗਤ ਨੇ ਸਮੂਹ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਗਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਖਿਡਾਰੀਆਂ ਨੂੰ ਖੇਡ ਭਾਵਨਾ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ।
ਯਸ਼ਿਤਾ ਅੱਵਲ, ਹਰਮਨਦੀਪ ਕੌਰ ਰਹੀ ਦੋਇਮ
ਟੂਰਨਾਮੈਂਟ ਦੇ ਪਹਿਲੇ ਦਿਨ ਲੜਕੀਆਂ ਦੇ ਅੰਡਰ-14 ਦੇ ਮੁਕਾਬਲੇ ਕਰਵਾਏ ਗਏ। ਅੰਡਰ 20 ਕਿਲੋਗ੍ਰਾਮ ਭਾਰ ਵਰਗ ਦੇ ਮੁਕਾਬਲਿਆਂ ਵਿੱਚ ਪਟਿਆਲਾ ਦੀ ਯਸ਼ਿਤਾ ਨੇ ਪਹਿਲਾ ਸਥਾਨ, ਫਿਰੋਜ਼ਪੁਰ ਦੀ ਹਰਮਨਦੀਪ ਕੌਰ ਨੇ ਦੂਸਰਾ ਸਥਾਨ, ਮੋਗਾ ਦੀ ਕਮਲਪ੍ਰੀਤ ਕੌਰ ਅਤੇ ਜਲੰਧਰ ਦੀ ਪੂਜਾ ਨੇ ਸਾਂਝੇ ਰੂਪ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ। 22 ਕਿਲੋਗ੍ਰਾਮ ਭਾਰ ਵਰਗ ਵਿੱਚ ਮਾਨਸਾ ਦੀ ਗੁਰਵਿੰਦਰ ਨੇ ਪਹਿਲਾ, ਬਠਿੰਡਾ ਦੀ ਹਰਮਨਦੀਪ ਕੌਰ ਨੇ ਦੂਜਾ, ਅੰਮ੍ਰਿਤਸਰ ਦੀ ਰਵਨੀਤ ਕੌਰ ਅਤੇ ਫਿਰੋਜਪੁਰ ਦੀ ਗੁਰਵੀਰ ਕੌਰ ਨੇ ਸਾਂਝੇ ਰੂਪ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ 24 ਕਿਲੋ ਗ੍ਰਾਮ ਭਾਰ ਵਰਗ ਵਿੱਚ ਪਟਿਆਲਾ ਦੀ ਮਨਦੀਪ ਕੌਰ ਨੇ ਪਹਿਲਾ, ਬਰਨਾਲਾ ਦੀ ਗੁਰਸਿਮਰਤ ਨੇ ਦੂਸਰਾ, ਮਾਨਸਾ ਦੀ ਮਹਿਕਪ੍ਰੀਤ ਕੌਰ ਅਤੇ ਗੁਰਦਾਸਪੁਰ ਦੀ ਰਿਧਿਮਾ ਨੇ ਸਾਂਝੇ ਰੂਪ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।