Tirupati temple ਤਿਰੂਪਤੀ ਮੰਦਰ ਵਿੱਚ ਭਗਦੜ ਮੱਚੀ, ਛੇ ਸ਼ਰਧਾਲੂਆਂ ਦੀ ਮੌਤ
11:42 PM Jan 08, 2025 IST
ਤਿਰੂਪਤੀ (ਆਂਧਰਾ ਪ੍ਰਦੇਸ਼), 8 ਜਨਵਰੀ
ਇੱਥੇ ਭਗਵਾਨ ਵੈਂਕਟੇਸ਼ਵਰ ਸਵਾਮੀ ਮੰਦਰ ਵਿੱਚ ਭਗਦੜ ਮੱਚਣ ਕਾਰਨ ਤਿੰਨ ਔਰਤਾਂ ਸਣੇ ਛੇ ਸ਼ਰਧਾਲੂਆਂ ਦੀ ਮੌਤ ਹੋ ਗਈ, ਜਦੋਂਕਿ ਕਈ ਹੋਰ ਜ਼ਖ਼ਮੀ ਹੋ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੈਂਕੜੇ ਸ਼ਰਧਾਲੂ ਤਿਰੂਮਾਲਾ ਹਿੱਲਜ਼ ’ਤੇ ਸਥਿਤ ਭਗਵਾਨ ਵੈਂਕਟੇਸ਼ਵਰ ਸਵਾਮੀ ਮੰਦਰ ਵਿੱਚ ਵੈਕੁੰਠ ਦੁਆਰ ਦਰਸ਼ਨਮ ਲਈ ਟਿਕਟ ਲੈਣ ਮੌਕੇ ਧੱਕਾ-ਮੁੱਕੀ ਕਰ ਰਹੇ ਸਨ ਕਿ ਭਗਦੜ ਮੱਚ ਗਈ। ਪੂਰੇ ਦੇਸ਼ ਤੋਂ ਸੈਂਕੜੇ ਸ਼ਰਧਾਲੂ 10 ਜਨਵਰੀ ਤੋਂ ਸ਼ੁਰੂ ਹੋਣ ਵਾਲੇ 10 ਦਿਨਾ ਵੈਕੁੰਠ ਦੁਆਰ ਦਰਸ਼ਨਮ ਲਈ ਪਹੁੰਚੇ ਹੋਏ ਹਨ। ਅਧਿਕਾਰੀ ਨੇ ਭਗਦੜ ਵਿੱਚ ਤਿੰਨ ਔਰਤਾਂ ਸਮੇਤ ਛੇ ਜਣਿਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਸ ਦੌਰਾਨ ਪੁਲੀਸ ਵੱਲੋਂ ਕੁਝ ਮਹਿਲਾ ਸ਼ਰਧਾਲੂਆਂ ਨੂੰ ਸੀਪੀਆਰ ਦੇਣ ਅਤੇ ਜ਼ਖ਼ਮੀਆਂ ਨੂੰ ਐਂਬੂਲੈਂਸਾਂ ਰਾਹੀਂ ਲਿਜਾਣ ਦੀ ਵੀਡੀਓ ਵੀ ਵਾਇਰਲ ਹੋਈ ਹੈ। ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਨੇ ਇਸ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। -ਪੀਟੀਆਈ
Advertisement
Advertisement