Stampede deaths: ਭਗਦੜ ਮਾਮਲਾ: ਰੇਲਵੇ ਸਟੇਸ਼ਨ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰੇਗੀ ਪੁਲੀਸ
11:08 AM Feb 16, 2025 IST
Advertisement
ਨਵੀਂ ਦਿੱਲੀ, 16 ਫਰਵਰੀ
ਨਵੀਂ ਦਿੱਲੀ ਰੇਲਵੇ ਸਟੇਸ਼ਨ ਵਿਚ ਭਗਦੜ ਮਚਣ ਕਾਰਨ ਹੋਈਆਂ ਮੌਤਾਂ ਦੇ ਮਾਮਲੇ ਦੀ ਜਾਂਚ ਦਿੱਲੀ ਪੁਲੀਸ ਕਰੇਗੀ। ਪੁਲੀਸ ਵਲੋਂ ਭਗਦੜ ਮਚਣ ਤੋਂ ਪਹਿਲਾਂ ਘਟਨਾਵਾਂ ਦੇ ਕ੍ਰਮ ਦਾ ਪਤਾ ਲਗਾਉਣ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾਵੇਗੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਟੀਮਾਂ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਰਹੀਆਂ ਹਨ। ਪੁਲਿੀਸ ਦੇ ਸੂਤਰਾਂ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਨਿਸ਼ਾਨਾ ਭਗਦੜ ਦੇ ਮੁੱਖ ਕਾਰਨ ਦੀ ਜਾਂਚ ਕਰਨਾ ਹੈ। ਉਹ ਸੀਸੀਟੀਵੀ ਫੁਟੇਜ ਅਤੇ ਉਸ ਦੌਰਾਨ ਕੀਤੇ ਗਏ ਐਲਾਨਾਂ ਦਾ ਸਾਰਾ ਡਾਟਾ ਇਕੱਠਾ ਕਰਨਗੇ। ਇਸ ਭਗਦੜ ਵਿਚ ਰੇਲਵੇ ਦੀ ਵੀ ਵੱਡੀ ਲਾਪ੍ਰਵਾਹੀ ਵੀ ਸਾਹਮਣੇ ਆਈ ਹੈ ਕਿ ਇੰਨੀ ਵੱਡੀ ਭੀੜ ਨੂੰ ਕਾਬੂ ਕਰਨ ਲਈ ਕੋਈ ਇੰਤਜ਼ਾਮ ਨਹੀਂ ਕੀਤੇ ਗਏ ਤੇ ਨਾ ਹੀ ਲੋਕਾਂ ਦੇ ਵੱਧ ਗਿਣਤੀ ਵਿਚ ਇਕੱਠੇ ਹੋਣ ’ਤੇ ਪੁਲੀਸ ਪ੍ਰਸ਼ਾਸਨ ਨੇ ਕੋਈ ਅਗਾਊਂ ਇੰਤਜ਼ਾਮ ਕੀਤੇ।
Advertisement
Advertisement
Advertisement
Advertisement