ਮਹਾਂਕੁੰਭ ’ਚ ਭਗਦੜ ਕੋਈ ‘ਵੱਡੀ ਘਟਨਾ’ ਨਹੀਂ ਸੀ: ਹੇਮਾ ਮਾਲਿਨੀ
05:57 AM Feb 05, 2025 IST
Advertisement
ਨਵੀਂ ਦਿੱਲੀ:
Advertisement
ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਅੱਜ ਕਿਹਾ ਕਿ ਮਹਾਂਕੁੰਭ ’ਚ ਭਗਦੜ ਕੋਈ ‘ਵੱਡੀ ਘਟਨਾ’ ਨਹੀਂ ਸੀ ਅਤੇ ਇਸ ਨੂੰ ‘ਵਧਾ-ਚੜ੍ਹਾ’ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੇਲੇ ਦਾ ਪ੍ਰਬੰਧ ਬਹੁਤ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਪ੍ਰਯਾਗਰਾਜ ’ਚ ਚੱਲ ਰਹੇ ਮਹਾਂਕੁੰਭ ’ਚ 29 ਜਨਵਰੀ ਨੂੰ ਭਗਦੜ ਮੱਚ ਗਈ ਸੀ। ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਭਗਦੜ ’ਚ 30 ਜਣੇ ਮਾਰੇ ਗਏ ਤੇ 60 ਜ਼ਖਮੀ ਹੋਏ ਸਨ। ਸੰਸਦ ਭਵਨ ਕੰਪਲੈਕਸ ’ਚ ਹੇਮਾ ਮਾਲਿਨੀ ਨੇ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਕੁੰਭ ’ਚ ਗਏ ਸੀ ਤੇ ਵਧੀਆ ਢੰਗ ਨਾਲ ਇਸ਼ਨਾਨ ਕੀਤਾ। ਸਾਰਾ ਪ੍ਰਬੰਧ ਵਧੀਆ ਤਰੀਕੇ ਨਾਲ ਕੀਤਾ ਗਿਆ। ਇਹ ਸਹੀ ਗੱਲ ਹੈ ਕਿ ਉਥੇ ਘਟਨਾ (ਭਗਦੜ) ਹੋਈ ਪਰ ਕੁਝ ਵੱਡਾ ਨਹੀਂ ਵਾਪਰਿਆ। ਇਸ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਲੋਕ ਆ ਰਹੇ ਹਨ। ਇਸ ਨੂੰ ਰੋਕਣਾ ਮੁਸ਼ਕਲ ਹੈ ਪਰ ਅਸੀਂ ਆਪਣੀ ਸਰਵੋਤਮ ਕੋਸ਼ਿਸ਼ ਕਰ ਰਹੇ ਹਾਂ।’ -ਪੀਟੀਆਈ
Advertisement
Advertisement