ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਟਾਲਿਨ ਦੇ ਨਾਮ ਨੇ ਰੱਖਿਆ ਮੰਤਰੀ ਅੰਦਰ ਡਰ ਪੈਦਾ ਕੀਤਾ: ਡੀਐੱਮਕੇ

07:12 PM Jun 29, 2023 IST

ਚੇਨੱਈ, 28 ਜੂਨ

Advertisement

ਸੱਤਾਧਾਰੀ ਪਾਰਟੀ ਡੀਐਮਕੇ ਨੇ ਅੱਜ ਰਾਜਨਾਥ ਸਿੰਘ ਵੱਲੋਂ ਪਾਰਟੀ ਪ੍ਰਧਾਨ ਅਤੇ ਮੁੱਖ ਮੰਤਰੀ ਐੱਮ.ਕੇ ਸਟਾਲਿਨ ਖ਼ਿਲਾਫ਼ ਕੀਤੀ ਗਈ ਟਿੱਪਣੀ ‘ਤੇ ਰੱਖਿਆ ਮੰਤਰੀ ਨੂੰ ਘੇਰਦਿਆਂ ਭਾਜਪਾ ਨੂੰ ‘ਪ੍ਰਤੀਕਿਰਿਆਵਾਦੀ ਸ਼ਕਤੀ’ ਕਰਾਰ ਦਿੱਤਾ। ਰਾਜਨਾਥ ਸਿੰਘ ਵੱਲੋਂ ਸਟਾਲਿਨ ਖ਼ਿਲਾਫ਼ ਕੀਤੀ ਗਈ ਟਿੱਪਣੀ ਤੋਂ ਕੁੱਝ ਦਿਨ ਬਾਅਦ ਸੱਤਾਧਾਰੀ ਪਾਰਟੀ ਨੇ ਆਪਣੇ ਮੁੱਖ ਪੱਤਰ ‘ਮੁਰਾਸੋਲੀ’ ਦੇ ਸੰਪਾਦਕੀ ਵਿੱਚ ਕਿਹਾ ਕਿ ਸਟਾਲਿਨ ਦੇ ਨਾਮ ਨੇ ਰੱਖਿਆ ਮੰਤਰੀ ਅੰਦਰ ਡਰ ਪੈਦਾ ਕੀਤਾ ਹੈ। ਡੀਐੱਮਕੇ ਦੀ ਤਮਿਲ ਅਖਬਾਰ ਅਨੁਸਾਰ, ”ਰਾਜਨਾਥ ਸਿੰਘ ਕਹਿੰਦੇ ਹਨ ਕਿ ਰੂਸੀ ਤਾਨਾਸ਼ਾਹ ਦਾ ਨਾਮ ਸਟਾਲਿਨ ਹੈ ਅਤੇ ਸਟਾਲਿਨ (ਮੁੱਖ ਮੰਤਰੀ) ਵੀ ਇਸੇ ਤਰ੍ਹਾਂ ਦੀ ਤਾਨਾਸ਼ਾਹੀ ਵਿੱਚ ਸ਼ਾਮਲ ਹਨ। ਇਸ ਦੌਰਾਨ ਅਖਬਾਰ ਨੇ 1941 ਤੋਂ 1953 ਤੱਕ ਪੁਰਾਣੇ ਸੋਵੀਅਤ ਰਾਜ ਦੇ ਪ੍ਰੀਮੀਅਰ ਜੋਸਫ ਸਟਾਲਿਨ ਦੀਆਂ ਕਈ ‘ਪ੍ਰਾਪਤੀਆਂ’ ਸੂਚੀਬੱਧ ਕੀਤੀਆਂ। ਇਸ ਵਿੱਚ ਸੋਵੀਅਤ ਯੂਨੀਅਨ ਨੂੰ ਸਨਅਤੀ ਮਹਾਸ਼ਕਤੀ ਬਣਾਉਣਾ, ਪੂੰਜੀਵਾਦ ਦਾ ਅੰਤ, ਸਾਮਰਾਜਵਾਦ ਦਾ ਵਿਰੋਧ, ਮਾਰਕਸਵਾਦ-ਲੈਨਿਨਵਾਦ ਦੇ ਆਦਰਸ਼ਾਂ ਦੀ ਰਾਖੀ ਕਰਨਾ, ਨੌਕਰੀ ਦੀ ਗਾਰੰਟੀ ਤੇ ਨਾਗਰਿਕਾਂ ਦੀ ਸਮਾਜਿਕ ਸੁਰੱਖਿਆ ਯਕੀਨੀ ਬਣਾਉਣਾ ਸ਼ਾਮਲ ਹੈ।

ਮੁਰਾਸੋਲੀ ਅਨੁਸਾਰ, ”ਇਹ ਰੂਸੀ ਪ੍ਰੀਮੀਅਰ ਸਟਾਲਿਨ ਦੀਆਂ ਪ੍ਰਾਪਤੀਆਂ ਹਨ। ਰਾਜਨਾਥ ਸਿੰਘ ਨੂੰ ਇਨ੍ਹਾਂ ‘ਚੋਂ ਕੋਈ ਨਹੀਂ ਦਿਖਾਈ ਦਿੰਦੀ। ਯੁੱਗਾਂ ਤੋਂ ਅਜਿਹੇ ਪ੍ਰਤੀਕਿਰਿਆਵਾਦੀ ਅਨਸਰ ਇਸ ਤਰ੍ਹਾਂ ਦੇ ਇਨਕਲਾਬੀਆਂ ਨੂੰ ਬਦਨਾਮ ਕਰਦੇ ਆਏ ਹਨ।” ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਮਾਜਿਕ ਨਿਆਂ ਲਈ ਵਚਨਬੱਧ ਹਨ ਤੇ ਫਾਸ਼ੀਵਾਦ ਤੇ ਪ੍ਰਤੀਕਿਰਿਆਵਾਦੀ ਤਾਕਤਾਂ ਖ਼ਿਲਾਫ਼ ਲੜ ਰਹੇ ਹਨ। ਜ਼ਿਕਰਯੋਗ ਹੈ ਕਿ 20 ਜੂਨ ਨੂੰ ਰੱਖਿਆ ਮੰਤਰੀ ਨੇ ਕਿਹਾ ਸੀ ਕਿ ਡੀਐੱਮਕੇ ਮੁਖੀ ਨੇ ਜੋਸਫ ਸਟਾਲਿਨ ਦਾ ਨਾਮ ਬਹੁਤ ਗੰਭੀਰਤਾ ਨਾਲ ਲਿਆ ਤੇ ਉਹ ਲੋਕਤੰਤਰ ਨੂੰ ਖ਼ਤਰੇ ਵਿੱਚ ਪਾ ਰਹੇ ਹਨ। ਇਸ ਦੌਰਾਨ ਉਨ੍ਹਾਂ ਸੇਂਥਿਲ ਬਾਲਾਜੀ ਦੀ ਗ੍ਰਿਫ਼ਤਾਰੀ ਮਾਮਲੇ ਵਿੱਚ ਸਟਾਲਿਨ ‘ਤੇ ਦੋਗਲੇਪਨ ਦਾ ਦੋਸ਼ ਵੀ ਲਾਇਆ ਸੀ। -ਪੀਟੀਆਈ

Advertisement

Advertisement
Tags :
ਅੰਦਰਸਟਾਲਿਨਕੀਤਾਡੀਐੱਮਕੇਪੈਦਾਮੰਤਰੀਰੱਖਿਆ
Advertisement