ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਸ਼ਵ ਰੰਗ ਮੰਚ ਦਿਵਸ ਨੂੰ ਸਮਰਪਿਤ ਨਾਟਕਾਂ ਦਾ ਮੰਚਨ

07:15 AM Mar 29, 2024 IST
ਬਰਨਾਲਾ ਵਿਚ ਨਾਟਕ ਪੇਸ਼ ਕਰਦੇ ਹੋਏ ਕਲਾਕਾਰ।

ਬਰਨਾਲਾ: ਵਿਸ਼ਵ ਰੰਗ ਮੰਚ ਦਿਵਸ ਨੂੰ ਸਮਰਪਿਤ ਪਰਵਾਜ਼ ਥੀਏਟਰ ਬਰਨਾਲਾ ਵੱਲੋਂ ਲੰਘੀ ਸ਼ਾਮ ਇੱਥੇ ਟੰਡਨ ਇੰਟਰਨੈਸ਼ਨਲ ਸਕੂਲ ਕੰਪਲੈਕਸ ਵਿਖੇ ਨਾਟਕਾਂ ਦਾ ਮੰਚਨ ਕੀਤਾ ਗਿਆ। ਪਹਿਲਾ ਨਾਟਕ ਸੁਰਜੀਤ ਪਾਤਰ ਦੀਆਂ ਕਵਿਤਾਵਾਂ ‘ਤੇ ਆਧਾਰਿਤ ਨਾਟਕ ‘ਭਾਸ਼ਾ ਵਹਿੰਦਾ ਦਰਿਆ’ ਸਿਰਜਣਾ ਆਰਟ ਗਰੁੱਪ, ਰਾਏਕੋਟ ਵੱਲੋਂ ਖੇਡਿਆ ਗਿਆ। ਦੂਸਰਾ ਨਾਟਕ ਪਰਵਾਜ਼ ਥੀਏਟਰ, ਬਰਨਾਲਾ ਦੀ ਟੀਮ ਵੱਲੋਂ ਦਿਲਪ੍ਰੀਤ ਚੌਹਾਨ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਨਾਟਕ ‘ਵੈਂਜੇਂਸ’ ਖੇਡਿਆ ਗਿਆ। ਅਮੀਰ ਅਤੇ ਗ਼ਰੀਬ ਵਿਚਕਾਰ ਪਾੜੇ ਅਤੇ ਦੇਸ਼ ਦੇ ਭ੍ਰਿਸ਼ਟ ਸਿਸਟਮ ‘ਤੇ ਵਿਅੰਗ ਕਰਦੇ ਇਸ ਨਾਟਕ ਦਰਸ਼ਕਾਂ ਨੂੰ ਕੀਲਿਆ। ਸਟੇਜ ਸਕੱਤਰ ਦੀ ਭੂਮਿਕਾ ਉੱਘੇ ਰੰਗਕਰਮੀ ਨਿਰਦੇਸ਼ਕ ਸੁਰਜੀਤ ਸਿੰਘ ਸੰਧੂ ਨੇ ਕੀਤੀ। ਬੁਲਾਰਿਆਂ ਵਜੋਂ ਭੋਲਾ ਸਿੰਘ ਸੰਘੇੜਾ, ਅਨਿਲ ਦੱਤ ਸ਼ਰਮਾ, ਮੇਘ ਰਾਜ ਮਿੱਤਰ, ਗੁਰਚਰਨ ਸਿੰਘ ਸਿੱਧੂ, ਡਾ. ਤਰਸਪਾਲ ਕੌਰ ਅਤੇ ਮੈਡਮ ਰੁਚਿਤਾ ਗਰਗ ਨੇ ਰੰਗਮੰਚ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਟੰਡਨ ਇੰਟਰ ਨੈਸ਼ਨਲ ਸਕੂਲ ਦੇ ਐੱਮ.ਡੀ. ਸ਼ਿਵ ਸਿੰਗਲਾ ਨੇ ਪਹੁੰਚੇ ਦਰਸ਼ਕਾਂ ਦਾ ਧੰਨਵਾਦ ਕੀਤਾ। -ਖੇਤਰੀ ਪ੍ਰਤੀਨਿਧ

Advertisement

Advertisement
Advertisement