ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੇਂਟ ਸੋਲਜਰ ਸਕੂਲ ਵਿੱਚ ਜੂਨੀਅਰ ਸੰਪਾਦਕ ਮੁਕਾਬਲੇ ਕਰਵਾਏ

06:05 AM Jul 10, 2024 IST
ਬੱਚਿਆਂ ਨੂੰ ਇਨਾਮ ਦਿੰਦੇ ਹੋਏ ਸਕੂਲ ਪ੍ਰਬੰਧਕ। -ਫੋਟੋ:ਬੇਦੀ

ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 9 ਜੁਲਾਈ
ਇੱਥੇ ਸੇਂਟ ਸੋਲਜਰ ਇਲੀਟ ਕਾਨਵੇਂਟ ਸਕੂਲ ਵਿੱਚ ਅਖ਼ਬਾਰ ਲਿਖਣ ਦੇ ਮੁਕਾਬਲੇ ਕਰਵਾਏ। ਸਕੂਲ ਪ੍ਰਿੰਸੀਪਲ ਅਮਰਪ੍ਰੀਤ ਕੌਰ ਨੇ ਦੱਸਿਆ ਜੂਨੀਅਰ ਸੰਪਾਦਕ (ਜੇਈ) ਮੁਕਾਬਲਾ ਭਾਰਤ ਦਾ ਸਭ ਤੋਂ ਵੱਡਾ ਅਖਬਾਰ ਮੇਕਿੰਗ ਮੁਕਾਬਲਾ ਹੈ। ਉਨ੍ਹਾਂ ਕਿਹਾ ਜੂਨੀਅਰ ਐਡੀਟਰ ਬੱਚਿਆਂ ਲਈ ਇੱਕ ਵਿਲੱਖਣ ਗਤੀਵਿਧੀ ਹੈ ਜੋ ਸੰਪਾਦਨ, ਡਿਜ਼ਾਈਨਿੰਗ, ਰਿਪੋਰਟਿੰਗ, ਅਤੇ ਰਚਨਾਤਮਕ ਲਿਖਤ ਦੇ ਤੱਥਾਂ ਨੂੰ ਮਿਲਾਉਂਦੀ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੇ ਲਗਪਗ 100 ਵਿਦਿਆਰਥੀਆਂ ਨੇ ਨਿਊਜ਼ ਪੇਪਰ ਲਿਖਣ ਦੇ ਮੁਕਾਬਲੇ ਵਿੱਚ ਭਾਗ ਲਿਆ ਸਾਰੇ ਬੱਚਿਆਂ ਨੇ ਹੀ ਇਸ ਮੁਕਾਬਲੇ ਵਿਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਜਿਨ੍ਹਾਂ ਵਿੱਚੋਂ ਤਿੰਨ ਵਿਦਿਆਰਥੀਆਂ ਇਬਾਦਤ ਕੌਰ, ਮਨਪ੍ਰੀਤ ਕੌਰ ਅਤੇ ਅੰਬਰਪ੍ਰੀਤ ਕੌਰ ਨੇ ਘੜੀ ਅਤੇ ਸਿਟੀ ਵਿਨਰ ਦਾ ਇਨਾਮ ਅਤੇ ਜੇਤੂ ਸਰਟੀਫਿਕੇਟ ਹਾਸਲ ਕੀਤੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਨੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਅਤੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਨੇ ਜੇਤੂ ਬੱਚਿਆਂ ਨੂੰ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।

Advertisement

Advertisement
Advertisement