ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੇਂਟ ਕਬੀਰ ਸਕੂਲ ਦੇ ਖਿਡਾਰੀ ਮੁੱਕੇਬਾਜ਼ੀ ’ਚ ਛਾਏ

08:59 AM Dec 14, 2024 IST
ਸੇਂਟ ਕਬੀਰ ਸਕੂਲ ਸੁਲਤਾਨਪੁਰ ਦੇ ਜੇਤੂ ਖਿਡਾਰੀ, ਪ੍ਰਿੰਸੀਪਲ ਨਾਯਰ ਨਾਲ।

ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 13 ਦਸੰਬਰ
ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਦੇ ਵਿਦਿਆਰਥੀਆਂ ਨੇ ਬਾਕਸਿੰਗ ਅਤੇ ਕਿੱਕ ਬਾਕਸਿੰਗ ਮੁਕਾਬਲਿਆਂ ਵਿੱਚ ਤਗ਼ਮੇ ਜਿੱਤੇ ਹਨ ਜਿਨ੍ਹਾਂ ਦਾ ਸਕੂਲ ਪੁੱਜਣ ’ਤੇ ਸ਼ਾਨਦਾਰ ਸੁਆਗਤ ਕੀਤਾ ਗਿਆ। ਪ੍ਰਿੰਸੀਪਲ ਐੱਸ.ਬੀ. ਨਾਯਰ ਅਤੇ ਪ੍ਰਬੰਧਕ ਨਵਦੀਪ ਕੌਰ ਤੇ ਕੁਲਦੀਪ ਕੌਰ ਨੇ ਦੱਸਿਆ ਕਿ ਖਿਡਾਰੀਆਂ ਸੁਪਨਪ੍ਰੀਤ ਸਿੰਘ ਨੇ ਸੰਗਰੂਰ ਵਿੱਚ ਹੋਏ ਰਾਜ ਪੱਧਰੀ ਕਿੱਕ ਬਾਕਸਿੰਗ ਮੁਕਾਬਲਿਆਂ ਵਿੱਚੋਂ ਦੂਸਰਾ, ਗੁਰਜੋਤ ਸਿੰਘ ਪੁੱਤਰ ਹਰਜੀਤ ਸਿੰਘ ਨੇ ਐੱਸਬੀਐੱਸ ਨਗਰ ਵਿੱਚ ਰਾਜ ਪੱਧਰੀ ਹੋਏ ਬਾਕਸਿੰਗ ਮੁਕਾਬਲੇ ਵਿੱਚ ਦੂਜਾ ਅਤੇ ਨਵਜੋਤ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਮਾਨ ਨੇ ਸਮਾਣਾ ਵਿੱਚ ਹੋਏ ਰਾਜ ਪੱਧਰੀ ਬਾਕਸਿੰਗ ਮੁਕਾਬਲੇ ਵਿੱਚੋਂ ਦੂਸਰਾ ਅਤੇ ਸੰਗਰੂਰ ਵਿੱਚ ਹੋਏ ਕਿੱਕ ਬਾਕਸਿੰਗ ਮੁਕਾਬਲੇ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ ਹੈ। ਵਿਦਿਆਰਥਣਾਂ ਵਿੱਚੋਂ ਤਾਨੀਆ ਪੁੱਤਰੀ ਜਗਦੀਸ਼ ਮਿੱਤਰ ਸਿੰਘ ਨੇ ਐਸ.ਏ.ਐਸ ਨਗਰ ਵਿੱਚ ਹੋਏ ਰਾਜ ਪੱਧਰੀ ਬਾਕਸਿੰਗ ਮੁਕਾਬਲੇ ਵਿੱਚੋਂ ਦੂਸਰਾ ਤੇ ਜ਼ੀਰਾ (ਫਿਰੋਜ਼ਪੁਰ) ਵਿੱਚ ਰਾਜ ਪੱਧਰੀ ਬਾਕਸਿੰਗ ਮੁਕਾਬਲੇ ਵਿੱਚੋਂ ਤੀਸਰਾ ਅਤੇ ਸੁਖਲੀਨ ਕੌਰ ਨੇ ਜ਼ੀਰਾ ਤੇ ਐਸਏਐਸ ਨਗਰ ਵਿੱਚ ਹੋਏ ਬਾਕਸਿੰਗ ਮੁਕਾਬਲੇ ਵਿੱਚੋਂ ਦੂਜਾ ਅਤੇ ਸੰਗਰੂਰ ਵਿੱਚ ਹੋਏ ਕਿੱਕ ਬਾਕਸਿੰਗ ਮੁਕਾਬਲਿਆਂ ਵਿੱਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ ਡੀਪੀ ਅਧਿਆਪਕ ਸ਼ਮਸ਼ੇਰ ਸਿੰਘ, ਬੇਅੰਤ ਸਿੰਘ ਤੇ ਸਟਾਫ਼ ਮੈਂਬਰ ਹਾਜ਼ਰ ਸਨ।

Advertisement

Advertisement