ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੇਂਟ ਬਚਨਪੁਰੀ ਸਕੂਲ ਦੇ ਖਿਡਾਰੀਆਂ ਦੀ ਟੇਬਲ ਟੈਨਿਸ ਵਿਚ ਝੰਡੀ

10:54 AM Aug 31, 2024 IST
ਰਾਜ ਪੱਧਰੀ ਖੇਡਾਂ ਲਈ ਚੁਣੇ ਗਏ ਸੰਸਥਾ ਦੇ ਖਿਡਾਰੀ।

ਸ਼ੰਗਾਰਾ ਸਿੰਘ ਅਕਲੀਆ
ਜੋਗਾ, 30 ਅਗਸਤ
68ਵੀਆਂ ਪੰਜਾਬ ਰਾਜ ਸਕੂਲ ਖੇਡਾਂ ਵਿੱਚ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਟੇਬਲ ਟੈਨਿਸ ਮੁਕਾਬਲੇ ਵਿੱਚ ਜਿੱਤ ਪ੍ਰਾਪਤ ਕਰਕੇ ਰਾਜ ਪੱਧਰੀ ਖੇਡਾਂ ਲਈ ਚੁਣੇ ਗਏ। ਸਕੂਲ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ ਨੇ ਵਧਾਈ ਦਿੰਦਿਆਂ ਕਿਹਾ ਕਿ 68ਵੀਆਂ ਪੰਜਾਬ ਰਾਜ ਸਕੂਲ ਖੇਡਾਂ ਦੇ ਟੇਬਲ ਟੈਨਿਸ ਮੁਕਾਬਲੇ ਵਿੱਚ ਸੰਸਥਾ ਦੇ ਖਿਡਾਰੀਆਂ ਨੇ ਵੱਖ-ਵੱਖ ਵਰਗਾਂ ਵਿੱਚ ਜਿੱਤ ਪ੍ਰਪਤ ਕਰ ਕੇ ਸੋਨੇ ਦੇ ਤਗਮੇ ਹਾਸਲ ਕੀਤੇ ਹਨ ਅਤੇ ਸਕੂਲ ਦੇ ਪੰਜ ਖਿਡਾਰੀ ਰਾਜ ਪੱਧਰੀ ਖੇਡਾਂ ਲਈ ਚੁਣੇ ਗਏ ਹਨ। ਪ੍ਰਿੰਸੀਪਲ ਅਮਨਦੀਪ ਕੌਰ ਨੇ ਕਿਹਾ ਕਿ ਨਤੀਜਿਆਂ ਦੌਰਾਨ ਟੇਬਲ ਟੈਨਿਸ ਲੜਕੀਆਂ ਅੰਡਰ-17 ਵਰਗ ਵਿੱਚ ਨੌਵੀਂ ਕਲਾਸ ਦੀ ਖਿਡਾਰਨ ਹੇਮਨਪ੍ਰੀਤ ਸ਼ਰਮਾ ਨੇ ਪਹਿਲਾਂ ਸਥਾਨ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। ਲੜਕਿਆਂ ਦੇ ਅੰਡਰ-14 ਵਰਗ ਵਿੱਚ ਮਾਨਵਜੀਤ ਸਿੰਘ (ਕਲਾਸ ਅੱਠਵੀਂ) ਅਤੇ ਜਸਕਰਨ ਸਿੰਘ (ਕਲਾਸ ਨੌਵੀਂ) ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਲੜਕੇ ਅੰਡਰ-19 ਵਰਗ ਵਿੱਚ ਰੋਮਨ ਸਿੰਗਲਾ (ਕਲਾਸ ਬਾਰ੍ਹੀਂ ਕਾਮਰਸ ਗਰੁੱਪ) ਅਤੇ ਨਵਦੀਪ ਸਿੰਘ (ਕਲਾਸ ਬਾਰ੍ਹਵੀਂ ਨਾਨ ਮੈਡੀਕਲ ਗਰੁੱਪ) ਨੇ ਵੀ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।

Advertisement

Advertisement