ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਐੱਸਐੱਸਪੀ ਨੇ ਪੌਦਾ ਲਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ

08:06 AM Jul 17, 2024 IST
ਬਿਜਲੀ ਦਫਤਰ ਧੁਰਾਲਾ ਵਿੱਚ ਪੌਦਾ ਲਾ ਕੇ ਪੰਦਰਵਾੜੇ ਦੀ ਸ਼ੁਰੂਆਤ ਕਰਦੇ ਹੋਏ ਐੱਸਐੱਸਪੀ ਜਸ਼ਨਦੀਪ ਸਿੰਘ ਰੰਧਾਵਾ।

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 16 ਜੁਲਾਈ
ਜ਼ਿਲ੍ਹਾ ਪੁਲੀਸ ਕਪਤਾਨ ਜਸ਼ਨਦੀਪ ਸਿੰਘ ਰੰਧਾਵਾ ਨੇ ਹਰਿਆਣਾ ਬਿਜਲੀ ਟਰਾਂਸਮਿਸ਼ਨ ਕਾਰਪੋਰੇਸ਼ਨ ਦੇ 220 ਕੇਵੀ ਸਬ ਸਟੇਸ਼ਨ ਧੁਰਾਲਾ ਵਿਚ ਬੂਟੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਜੇ ਵਾਤਾਵਰਣ ਸ਼ੁਧ ਰਹੇਗਾ ਤਾਂ ਹੀ ਅਸੀਂ ਤੰਦਰੁਸਤ ਰਹਿ ਸਕਦੇ ਹਾਂ।
ਇਸ ਲਈ ਹਰ ਕਿਸੇ ਨੂੰ ਪੌਦਾ ਲਾਉਣੇ ਚਾਹੀਦੇ ਹਨ। ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਐੱਸਡੀਓ ਭੁਪਿੰਦਰ ਸਿੰਘ ਨੇ ਦੱਸਿਆ ਕਿ ਬਿਜਲੀ ਪ੍ਰਸਾਰਨ ਨਿਗਮ ਵੱਲੋਂ ਹਰ ਸਾਲ ਹਜ਼ਾਰਾਂ ਪੌਦੇ ਲਾਏ ਜਾਂਦੇ ਹਨ। ਉਨ੍ਹਾਂ ਹਰ ਵਿਅਕਤੀ ਨੂੰ ਪੌਦਾ ਲਾ ਕੇ ਉਸ ਦੀ ਸੰਭਾਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲੀਸ ਕਪਤਾਨ ਵੱਲੋਂ ਇਸ ਸਾਲ ਪੌਦੇ ਲਗਾਓ ਪੰਦਰਵਾੜੇ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਸਾਡੇ ਸਭ ਲਈ ਪ੍ਰੇਰਨਾਦਾਇਕ ਹੈ।
ਉਨ੍ਹਾਂ ਕਿਹਾ ਕਿ ਬਿਜਲੀ ਨਿਗਮ ਵੱਲੋਂ ਕੁਰੂਕਸ਼ੇਤਰ ਜ਼ੋਨ ਵਿਚ ਅਗਲੇ ਪੰਦਰਾਂ ਦਿਨ ਵਿਚ ਹਜ਼ਾਰਾਂ ਬੂਟੇ ਲਗਾਏ ਜਾਣਗੇ। ਸਟੇਟ ਨਾਰਕੋਟਿਕ ਕੰਟਰੋਲ ਬਿਊਰੋ ਦੇ ਡੀਐੱਸਪੀ ਰਾਜ ਕੁਮਾਰ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਨਿਗਮ ਦੇ ਐਕਸੀਅਨ ਬੀਰੇਂਦਰ ਸਿੰਘ, ਐੱਸਡੀਓ ਪ੍ਰਦੀਪ ਕੁਮਾਰ, ਐੱਸਡੀਓ ਅਜੈ , ਜੇਈ ਨਾਇਬ ਸਿੰਘ, ਜੇਈ ਗੁਰਜੀਤ, ਸਤਵਿੰਦਰ, ਥਾਣਾ ਇੰਚਾਰਜ ਝਾਂਸਾ ਪ੍ਰਦੀਪ ਕੁਮਾਰ ਮੌਜੂਦ ਸਨ।

Advertisement

ਲਾਟਸ ਗਰੀਨ ਸਿਟੀ ਵਿੱਚ ਪੌਦੇ ਲਾਏ

ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਲਾਟਸ ਗਰੀਨ ਸਿਟੀ ਸੈਕਟਰ 9 ਦੀ ਵੈਲਫੇਅਰ ਐਸੋਸੀਏਸ਼ਨ ਨੇ ਅੱਜ ਇੱਥੇ ਪੌਦੇ ਲਾਏ। ਐਸੋੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਹੈ ਕਿ ਪੌਦੇ ਲਾਉਣ ਦੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਜ਼ਿਲ੍ਹੇ ਦੇ ਹਰ ਨਾਗਰਿਕ ਨੂੰ ਪੌਦੇ ਲਾਉਣੇ ਪੈਣਗੇ। ਉਨ੍ਹਾਂ ਕਿਹਾ ਕਿ ਅਹਿਮ ਪਹਿਲੂ ਇਹ ਹੈ ਕਿ ਕੁਰੂਕਸ਼ੇਤਰ ਦੇ ਨਾਗਰਿਕਾਂ ਨੂੰ ਸੰਕਲਪ ਲੈ ਕੇ ਪੌਦਾ ਲਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੇ ਸਰਕਾਰ ਦੇ ਇਸ ਅਭਿਆਨ ਨੂੰ ਸਫਲ ਬਣਾਉਣ ਲਈ ਸਭ ਨੂੰ ਸਾਂਝੇ ਯਤਨ ਕਰਨੇ ਪੈਣਗੇ। ਇਸ ਮੌਕੇ ਰਾਮ ਮੂਰਤੀ ਸ਼ਰਮਾ, ਅਮਿਤ ਪੰਵਾਰ, ਸੌਰਭ ਚੌਧਰੀ, ਵਿਕਾਸ ਗਰਗ, ਸਤਿਆ ਨਰਾਇਣ ਸਿੰਗਲਾ, ਬਿਜੇਂਦਰ ਦਹੀਆ, ਰਾਕੇਸ਼ ਸੈਣੀ, ਲੱਕੀ ਮਹਿਤਾ, ਸੀਨੀਅਰ ਸਿਟੀਜਨ ਗੁਰਦੇਵ ਕੌਰ, ਗੁਰਬਚਨ ਕੌਰ, ਹਰਜਿੰਦਰ ਮੌਜੂਦ ਸਨ।ਓ

Advertisement
Advertisement
Advertisement