ਸ੍ਰੀਨਗਰ: ਏਸ਼ੀਆ ਦਾ ਸਭ ਤੋਂ ਵੱਡਾ ਟਿਊਲਿਪ ਗਾਰਡਨ ਸੈਲਾਨੀਆਂ ਲਈ ਖੁੱਲ੍ਹਿਆ
03:59 PM Mar 23, 2024 IST
ਸ੍ਰੀਨਗਰ, 23 ਮਾਰਚ
ਇਥੇ ਡੱਲ ਝੀਲ ਅਤੇ ਜ਼ਬਰਵਾਨ ਪਹਾੜੀਆਂ ਵਿਚਕਾਰ ਸਥਿਤ ਏਸ਼ੀਆ ਦਾ ਸਭ ਤੋਂ ਵੱਡਾ ਟਿਊਲਿਪ ਬਾਗ ਅੱਜ ਲੋਕਾਂ ਲਈ ਖੋਲ੍ਹ ਦਿੱਤਾ ਗਿਆ। ਫਲੋਰੀਕਲਚਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇੰਦਰਾ ਗਾਂਧੀ ਮੈਮੋਰੀਅਲ ਟਿਊਲਿਪ ਗਾਰਡਨ, ਜਿਸ ਨੂੰ ਪਹਿਲਾਂ ਸਿਰਾਜ ਬਾਗ ਵਜੋਂ ਜਾਣਿਆ ਜਾਂਦਾ ਸੀ, ਨੂੰ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਕਿਉਂਕਿ ਵੱਖ-ਵੱਖ ਰੰਗਾਂ ਦੇ ਟਿਊਲਿਪ ਖਿੜਣੇ ਸ਼ੁਰੂ ਹੋ ਗਏ ਹਨ। ਵਿਭਾਗ ਦੇ ਕਮਿਸ਼ਨਰ ਸਕੱਤਰ ਸ਼ੇਖ ਫਯਾਜ਼ ਅਹਿਮਦ ਨੇ ਦੱਸਿਆ ਕਿ ਇਸ ਸਾਲ ਮੌਜੂਦਾ 68 ਵਿੱਚ ਟਿਊਲਿਪਸ ਦੀਆਂ ਪੰਜ ਨਵੀਆਂ ਕਿਸਮਾਂ ਸ਼ਾਮਲ ਕੀਤੀਆਂ ਗਈਆਂ ਹਨ। ਇਹ ਬਾਗ 55 ਹੈਕਟੇਅਰ ਵਿੱਚ ਫੈਲਿਆ ਹੋਇਆ ਹੈ। ਪਿਛਲੇ ਸਾਲ ਘਰੇਲੂ ਅਤੇ ਵਿਦੇਸ਼ੀ 3.65 ਲੱਖ ਤੋਂ ਵੱਧ ਸੈਲਾਨੀਆਂ ਨੇ ਬਾਗ ਦਾ ਦੌਰਾ ਕੀਤਾ ਜਦੋਂ ਕਿ 2022 ਵਿੱਚ ਇਸ ਵਿੱਚ 3.60 ਲੱਖ ਲੋਕ ਆਏ।
Advertisement
Advertisement