ਸ੍ਰੀ ਰਾਧਾ ਕ੍ਰਿਸ਼ਨ ਸੇਵਾ ਸਮਿਤੀ ਗਊਸ਼ਾਲਾ ਪਟਿਆਲਾ ਨੇ ਲਗਾਇਆ ਪਸ਼ੂ ਜਾਂਚ ਤੇ ਸੰਭਾਲ ਕੈਂਪ
ਸਰਬਜੀਤ ਸਿੰਘ ਭੰਗੂ
ਸਨੌਰ, 8 ਦਸੰਬਰ
ਪਟਿਆਲਾ-ਚੋਰਾ ਰੋਡ ’ਤੇ ਸ੍ਰੀ ਰਾਧਾ ਕ੍ਰਿਸ਼ਨ ਸੇਵਾ ਸਮਿਤੀ ਗਊਸ਼ਾਲਾ ਵਿਖੇ ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂਆਂ ਦੀ ਸਾਂਭ-ਸੰਭਾਲ ਅਤੇ ਜਾਂਚ ਲਈ ਲਗਾਏ ਕੈਂਪ ਵਿੱਚ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ 'ਤੇ 25 ਹਜ਼ਾਰ ਰੁਪਏ ਦੀਆਂ ਦਵਾਈਆਂ ਮੁਹੱਈਆਂ ਕਰਵਾਈਆਂ ਗਈਆਂ। ਕੈਂਪ ਦੀ ਸ਼ੁਰੂਆਤ ਵਿਸ਼ੇਸ਼ ਤੌਰ ’ਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਵਿਧਾਨ ਸਭਾ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਪੁੱਤਰ ਹਰਜਸ਼ਨ ਸਿੰਘ ਪਠਾਪਠਾਣਮਾਜਰਾ ਨੇ ਕੀਤੀ।
ਇਸ ਮੌਕੇ ਹਰਜਸ਼ਨ ਸਿੰਘ ਪਠਾਣਮਾਜਰਾ ਨੇ ਸ੍ਰੀ ਜਨ ਸੇਵਾ ਸਮਿਤੀ ਗਊਸ਼ਾਲਾ ਵਿੱਚ ਪਹੁੰਚ ਕੇ ਜਿੱਥੇ ਕੈਂਪ ਦਾ ਜਾਇਜ਼ਾ ਲਿਆ ਉੱਥੇ ਸਮਿਤੀ ਵੱਲੋਂ ਗਊਸ਼ਾਲਾ ਦੇ ਵਿੱਚ ਹੀ ਗਊਸ਼ਾਲਾ ਦੇ ਆਲੇ-ਦੁਆਲੇ ਦੀਆਂ ਝੁੱਗੀਆਂ-ਝੌਪੜੀਆਂ 'ਚ ਰਹਿੰਦੇ ਬੱਚਿਆਂ ਨੂੰ ਕਰਵਾਈ ਜਾਂਦੀ ਪੜ੍ਹਾਈ ਦੇ ਉਪਰਾਲੇ ਨੂੰ ਸ਼ਲਾਘਾਯੋਗ ਉਪਰਾਲਾ ਕਰਾਰ ਦਿੱਤਾ। ਪਸ਼ੂ ਪਾਲਣ ਵਿਭਾਗ ਦੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾਕਟਰ ਗੁਰਦਰਸ਼ਨ ਸਿੰਘ ਨੇ ਕੈਂਪ ਵਿੱਚ ਡਾਕਟਰਾਂ ਦੀ ਟੀਮ ਨਾਲ ਪਹੁੰਚ ਕੇ ਪਸ਼ੂਆਂ ਦਾ ਇਲਾਜ ਕਰਨ ਤੋਂ ਬਾਅਦ ਕਿਹਾ ਕਿ ਸਰਕਾਰ ਦੇ ਹੁਕਮਾਂ 'ਤੇ ਇਹ ਉਪਰਾਲਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਦਿਸ਼ਾ ਨਿਰਦੇਸ਼ 'ਤੇ ਪਸ਼ੂ ਪਾਲਣ ਵਿਭਾਗ ਵੱਲੋਂ ਡਾਕਟਰਾਂ ਦੀ ਟੀਮ ਨਾਲ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਸਿਵਲ ਪਸ਼ੂ ਹਸਪਤਾਲ ਪਟਿਆਲਾ ਤੋਂ ਸੀਨੀਅਰ ਵੈਟਰਨਰੀ ਅਫਸਰ ਡਾਕਟਰ ਸੋਨਿੰਦਰ ਕੌਰ, ਸੇਵਿੰਗ ਪਸ਼ੂ ਹਸਪਤਾਲ ਦਦਹੇੜਾ ਤੋਂ ਵੈਟਰਨਰੀ ਅਫਸਰ ਡਾ. ਜੀਵਨ ਕੁਮਾਰ ਗੁਪਤਾ, ਸਿਵਲ ਪਸ਼ੂ ਹਸਪਤਾਲ ਕਲਿਆਣ ਤੋਂ ਡਾ. ਜਤਿੰਦਰ ਸਿੰਘ, ਸਿਵਲ ਪਸ਼ੂ ਹਸਪਤਾਲ ਸਨੌਰ ਤੋਂ ਡਾ. ਵਿਨੋਦ ਕੁਮਾਰ, ਸਿਵਲ ਪਸ਼ੂ ਹਸਪਤਾਲ ਜੋਗੀਪੁਰ ਤੋਂ ਵੈਟਰਨਰੀ ਅਫਸਰ ਡਾਕਟਰ ਅਮਿਤ, ਸਿਵਲ ਪਸ਼ੂ ਡਿਸਪੈਂਸਰੀ ਸਨੌਰ ਤੋਂ ਵੈਟਰਨਰੀ ਇੰਸਪੈਕਟਰ ਸਰਬਜੀਤ ਸਿੰਘ, ਸਿਵਲ ਪਸ਼ੂ ਡਿਸਪੈਂਸਰੀ ਰਣਬੀਰਪੁਰਾ ਤੋਂ ਵੈਟਰਨਰੀ ਇੰਸਪੈਕਟਰ ਰਾਜੀਵ ਕੋਹਲੀ, ਸਿਵਿਲ ਪਸ਼ੂ ਡਿਸਪੈਂਸਰੀ ਦੌਣ ਖੁੁਰਦ ਤੋਂ ਵੈਟਰਨਰੀ ਇੰਸਪੈਕਟਰ ਸੰਜੀਵ ਕੁਮਾਰ, ਸਿਵਲ ਪਸ਼ੂ ਡਿਸਪੈਂਸਰੀ ਬਰਸਟ ਤੋਂ ਵੈਟਰਨਰੀ ਇੰਸਪੈਕਟਰ ਖੇਮ ਕਿਰਨ, ਸਿਵਲ ਪਸ਼ੂ ਡਿਸਪੈਂਸਰੀ ਗੱਜੂਮਾਜਰਾ ਤੋਂ ਵੈਟਰਨਰੀ ਇੰਸਪੈਕਟਰ ਹਰਮਨ ਸਿੰਘ ਅਤੇ ਸਿਵਿਲ ਪਸ਼ੂ ਡਿਸਪੈਂਸਰੀ ਖੇੜੀ ਮਾਨੀਆ ਤੋਂ ਵੈਟਰਨਰੀ ਇੰਸਪੈਕਟਰ ਸਿਮਰਨਜੀਤ ਸਿੰਘ ਮੌਜੂਦ ਸਨ।