ਸ੍ਰੀਲੰਕਾ ਦੇ ਰਾਸ਼ਟਰਪਤੀ ਵੱਲੋਂ 19ਵੀਂ ਸੋਧ ਭੰਗ ਕਰਨ ਦਾ ਅਹਿਦ
07:29 AM Aug 21, 2020 IST
ਕੋਲੰਬੋ: ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਇਆ ਰਾਜਪਕਸੇ ਨੇ ਅੱਜ ਸੰਵਿਧਾਨ ਦੀ 19ਵੀਂ ਸੋਧ ਭੰਗ ਕਰਨ ਦਾ ਅਹਿਦ ਲਿਆ ਹੈ ਜਿਸ ਤਹਿਤ ਰਾਸ਼ਟਰਪਤੀ ਦੀਆਂ ਤਾਕਤਾਂ ਘਟਾ ਕੇ ਸੰਸਦ ਦੀ ਭੂਮਿਕਾ ਮਜ਼ਬੂਤ ਕੀਤੀ ਜਾਵੇਗੀ। ਉਨ੍ਹਾਂ ਅੱਜ ਨਵੇਂ ਸੰਸਦ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ, ‘ਸਾਡਾ ਪਹਿਲਾ ਟੀਚਾ ਸੰਵਿਧਾਨ ਦੀ 19ਵੀਂ ਸੋਧ ਨੂੰ ਹਟਾਉਣਾ ਹੈ।’ ਰਾਸ਼ਟਰਪਤੀ ਦਾ ਬਿਆਨ ਪਾਰਟੀ ਦੇ ਮੰਤਰੀਆਂ ਵੱਲੋਂ ਬੀਤੇ ਦਿਨ ਦਿੱਤੇ ਗਏ ਬਿਆਨ ਤੋਂ ਉਲਟ ਹੈ। ਉਨ੍ਹਾਂ ਕਿਹਾ ਸੀ ਕਿ 19-ਏ ਸਿਰਫ਼ ਸੋਧ ਦਾ ਵਿਸ਼ਾ ਹੈ।
-ਪੀਟੀਆਈ
Advertisement
Advertisement