ਸ੍ਰੀਲੰਕਾ ਨੇ ਗ੍ਰਿਫ਼ਤਾਰ ਕੀਤੇ 17 ਭਾਰਤੀ ਮਛੇਰੇ ਵਾਪਸ ਭੇਜੇ
08:10 AM Oct 20, 2024 IST
ਕੋਲੰਬੋ: ਸ੍ਰੀਲੰਕਾ ਦੀ ਜਲ ਸੈਨਾ ਨੇ ਦੇਸ਼ ਦੇ ਪਾਣੀ ਵਿੱਚ ਮੱਛੀਆਂ ਫੜਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ 17 ਭਾਰਤੀ ਮਛੇਰਿਆਂ ਨੂੰ ਵਾਪਸ ਭੇਜ ਦਿੱਤਾ ਹੈ। ਦੋਵੇਂ ਦੇਸ਼ਾਂ ਦੇ ਮਛੇਰਿਆਂ ਨੂੰ ਅਣਜਾਣੇ ਵਿੱਚ ਇੱਕ-ਦੂਜੇ ਦੇ ਪਾਣੀ ’ਚ ਘੁਸਪੈਠ ਕਰਨ ਲਈ ਅਕਸਰ ਗ੍ਰਿਫ਼ਤਾਰ ਕੀਤਾ ਜਾਂਦਾ ਹੈ। ਭਾਰਤੀ ਹਾਈ ਕਮਿਸ਼ਨ ਨੇ ਅੱਜ ਐਕਸ ’ਤੇ ਪੋਸਟ ਵਿੱਚ ਦੱਸਿਆ, ‘‘ਘਰ ਵਾਪਸੀ! 17 ਮਛੇਰਿਆਂ ਨੂੰ ਸਫ਼ਲਤਾਪੂਰਵਕ ਵਾਪਸ ਭੇਜ ਦਿੱਤਾ ਗਿਆ ਹੈ ਅਤੇ ਉਹ ਭਾਰਤ ਦੇ ਤਾਮਿਲਨਾਡੂ ਲਈ ਆਪਣੇ ਰਸਤੇ ’ਤੇ ਹਨ।’’ ਮਛੇਰਿਆਂ ਦਾ ਮੁੱਦਾ ਦੁਵੱਲੇ ਸਬੰਧਾਂ ਵਿੱਚ ਵਿਵਾਦਪੂਰਨ ਵਿਸ਼ਾ ਹੈ। ਸ੍ਰੀਲੰਕਾ ਦੀ ਜਲ ਸੈਨਾ ਵੱਲੋਂ ਇਸ ਸਾਲ ਗ੍ਰਿਫ਼ਤਾਰ ਕੀਤੇ ਭਾਰਤੀ ਮਛੇਰਿਆਂ ਦੀ ਗਿਣਤੀ 413 ਹੋ ਗਈ। -ਪੀਟੀਆਈ
Advertisement
Advertisement