For the best experience, open
https://m.punjabitribuneonline.com
on your mobile browser.
Advertisement

ਸ੍ਰੀਲੰਕਾ: ਰੂਸੀ ਤੇ ਯੂਕਰੇਨੀ ਸੈਲਾਨੀਆਂ ਨੂੰ ਦੋ ਹਫ਼ਤਿਆਂ ’ਚ ਦੇਸ਼ ਛੱਡਣ ਦੇ ਹੁਕਮ

08:01 AM Feb 26, 2024 IST
ਸ੍ਰੀਲੰਕਾ  ਰੂਸੀ ਤੇ ਯੂਕਰੇਨੀ ਸੈਲਾਨੀਆਂ ਨੂੰ ਦੋ ਹਫ਼ਤਿਆਂ ’ਚ ਦੇਸ਼ ਛੱਡਣ ਦੇ ਹੁਕਮ
Advertisement

ਕੋਲੰਬੋ, 25 ਫਰਵਰੀ
ਸ੍ਰੀਲੰਕਾ ਨੇ ਜੰਗ ਕਾਰਨ ਐਕਸਟੈਨਸ਼ਨ ਵੀਜ਼ੇ (ਵੀਜ਼ੇ ਦੀ ਮਿਆਦ ਵਧਾ ਕੇ) ’ਤੇ ਦੇਸ਼ ’ਚ ਰਹਿ ਰਹੇ ਹਜ਼ਾਰਾਂ ਰੂਸੀ ਅਤੇ ਯੂਕਰੇਨੀ ਸੈਲਾਨੀਆਂ ਨੂੰ ਦੋ ਹਫ਼ਤਿਆਂ ਅੰਦਰ ਦੇਸ਼ ਛੱਡਣ ਲਈ ਦਾ ਹੁਕਮ ਦਿੱਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਇਮੀਗ੍ਰੇਸ਼ਨ ਕੰਟਰੋਲਰ ਨੇ ਸੈਰ ਸਪਾਟਾ ਮੰਤਰਾਲੇ ਨੂੰ ਇੱਕ ਨੋਟਿਸ ਜਾਰੀ ਕਰ ਕੇ ਕਿਹਾ ਹੈ ਕਿ ਰੂਸੀ ਅਤੇ ਯੂਕਰੇਨੀ ਸੈਲਾਨੀਆਂ ਨੂੰ 23 ਫਰਵਰੀ ਤੋਂ ਦੋ ਹਫ਼ਤਿਆਂ ਦੇ ਅੰਦਰ ਦੇਸ਼ ਛੱਡਣਾ ਪਵੇਗਾ ਕਿਉਂਕਿ ਉਨ੍ਹਾਂ ਦਾ ਵੀਜ਼ਾ ਸਮਾਪਤ ਹੋ ਗਿਆ ਹੈ। ਹਾਲਾਂਕਿ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਦੇ ਦਫ਼ਤਰ ਨੇ ਇੱਕ ਨੋਟਿਸ ਜਾਰੀ ਕਰ ਕੇ ਆਖਿਆ ਹੈ ਉਨ੍ਹਾਂ ਨੇ ਇਸ ਗੱਲ ਦੀ ਜਾਂਚ ਦਾ ਹੁਕਮ ਦਿੱਤਾ ਹੈ ਕਿ ਐਕਸਟੈਨਸ਼ਨ ਵੀਜ਼ਾ ਰੱਦ ਕਰਨ ਦਾ ਫ਼ੈਸਲਾ ਕੈਬਨਿਟ ਦੀ ਮਨਜ਼ੂਰੀ ਤੋਂ ਬਿਨਾਂ ਕਿਵੇਂ ਲਿਆ ਗਿਆ।
ਰਾਸ਼ਟਰਪਤੀ ਦੀ ਮੀਡੀਆ ਡਿਵੀਜ਼ਨ ਨੇ ਕਿਹਾ ਕਿ ਸ੍ਰੀਲੰਕਾ ਸਰਕਾਰ ਨੇ ਅਧਿਕਾਰਤ ਤੌਰ ’ਤੇ ਇਨ੍ਹਾਂ ਸੈਲਾਨੀਆਂ ਨੂੰ ਪਹਿਲਾਂ ਦਿੱਤੀ ਵੀਜ਼ਾ ਐਕਸਟੈਨਸ਼ਨ ਨੂੰ ਰੱਦ ਕਰਨ ਦਾ ਫ਼ੈਸਲਾ ਨਹੀਂ ਲਿਆ ਹੈ। ਦੱਸਣਯੋਗ ਹੈ ਕਿ ਯੂਰੋਪੀ ਮੁਲਕਾਂ ਰੂਸ ਅਤੇ ਯੁੂਕਰੇਨ ਵਿਚਾਲੇ ਜੰਗ ਸ਼ੁਰੂ ਹੋਣ ਕਾਰਨ ਦੋਵਾਂ ਦੇਸ਼ਾਂ ਦੇ ਸੈਲਾਨੀਆਂ ਨੂੰ ਵੀਜ਼ੇ ਦੀ ਮਿਆਦ ਵਧਾ ਕੇ ਦੇਸ਼ ’ਚ ਰਹਿਣ ਦੀ ਆਗਿਆ ਦਿੱਤੀ ਗਈ ਸੀ। ਸਾਲ 2022 ਵਿੱਚ ਜੰਗ ਸ਼ੁਰੂ ਹੋਣ ਮਗਰੋਂ ਲਗਪਗ 300,000 ਰੂਸੀ ਅਤੇ 20,000 ਯੂਕਰੇਨੀ ਸ੍ਰੀਲੰਕਾ ਪਹੁੰਚੇ ਸਨ। ਹਾਲਾਂਕਿ ਹਾਲੇ ਇਹ ਗਿਣਤੀ ਪਤਾ ਨਹੀਂ ਹੈ ਕਿ ਇਸ ਸਮੇਂ ਐਕਸਟੈਨਸ਼ਨ ਵੀਜ਼ੇ ’ਤੇ ਕਿੰਨੇ ਸੈਲਾਨੀ ਸ੍ਰੀਲੰਕਾ ਵਿੱਚ ਹਨ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਦੇਸ਼ ’ਚ ਰੁਕਣ ਦੇਣ ਦਾ ਫ਼ੈਸਲਾ ਉਡਾਣਾਂ ਦੀ ਘਾਟ ਕਾਰਨ ਲਿਆ ਗਿਆ ਸੀ। -ਪੀਟੀਆਈ

Advertisement

Advertisement
Author Image

Advertisement
Advertisement
×