ਸ੍ਰੀਲੰਕਾ: ਐੱਨਪੀਪੀ ਨੂੰ ਸੰਸਦੀ ਚੋਣਾਂ ’ਚ ਦੋ-ਤਿਹਾਈ ਬਹੁਮਤ
06:31 AM Nov 16, 2024 IST
Advertisement
ਕੋਲੰਬੋ:
Advertisement
ਸ੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕੇ ਦੀ ਪਾਰਟੀ ‘ਨੈਸ਼ਨਲ ਪੀਪਲਜ਼ ਪਾਵਰ’ ਨੇ ਅੱਜ ਸੰਸਦੀ ਚੋਣਾਂ ’ਚ ਦੋ ਤਿਹਾਈ ਬਹੁਮਤ ਹਾਸਲ ਕਰ ਲਿਆ। ਦੇਸ਼ ਦੇ ਤਮਿਲ ਘੱਟਗਿਣਤੀਆਂ ਦੇ ਗੜ੍ਹ ਜਾਫਨਾ ਵਿੱਚ ਵੀ ਐੱਨਪੀਪੀ ਦੀ ਝੰਡੀ ਰਹੀ।ਚੋਣ ਕਮਿਸ਼ਨ ਅਨੁਸਾਰ ਮਾਲੀਮਾਵਾ (ਕੰਪਾਸ) ਚੋਣ ਨਿਸ਼ਾਨ ਹੇਠ ਚੋਣ ਲੜਨ ਵਾਲੀ ਐੱਨਪੀਪੀ ਨੇ 225 ’ਚੋਂ 159 ਸੀਟਾਂ ਜਿੱਤੀਆਂ ਹਨ। ਐੱਨਪੀਪੀ ਨੂੰ 68 ਲੱਖ ਭਾਵ 61 ਫੀਸਦ ਤੋਂ ਵੱਧ ਵੋਟਾਂ ਮਿਲੀਆਂ। ਸਾਜਿਥ ਪ੍ਰੇਮਦਾਸਾ ਦੀ ਅਗਵਾਈ ਵਾਲੀ ਸਾਮਗੀ ਜਨਾ ਬਾਲਵੇਗਯਾ 40 ਸੀਟਾਂ ਨਾਲ ਦੂਜੇ ਸਥਾਨ ’ਤੇ ਰਹੀ। ਇਲੰਕਾਈ ਤਮਿਲ ਅਰਾਸੂ ਕਦਚੀ ਨੇ 8, ਨਿਊ ਡੈਮੋਕਰੈਟਿਕ ਫਰੰਟ ਨੇ 5 ਤੇ ਸ੍ਰੀਲੰਕਾ ਪੋਦੁਜਾਨਾ ਪੇਰਾਮੁਨਾ ਤੇ ਸ੍ਰੀਲੰਕਾ ਮੁਸਲਿਮ ਕਾਂਗਰਸ ਨੂੰ 3-3 ਸੀਟਾਂ ਮਿਲੀਆਂ ਹਨ। -ਪੀਟੀਆਈ
Advertisement
Advertisement