ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ੍ਰੀਲੰਕਾ ਨੇ ਭਾਰਤ ਨੂੰ 110 ਦੌੜਾਂ ਨਾਲ ਹਰਾ ਕੇ ਇੱਕ ਰੋਜ਼ਾ ਲੜੀ 2-0 ਨਾਲ ਜਿੱਤੀ

11:38 PM Aug 07, 2024 IST
ਜਿੱਤ ਦਾ ਜਸ਼ਨ ਮਨਾਉਂਦੀ ਹੋਈ ਸ੍ਰੀਲੰਕਾ ਟੀਮ।

ਕੋਲੰਬੋ, 7 ਅਗਸਤ
ਸ੍ਰੀਲੰਕਾ ਨੇ ਤੀਸਰੇ ਤੇ ਆਖ਼ਰੀ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਅੱਜ ਇੱਥੇ ਭਾਰਤ ਨੂੰ 110 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 2-0 ਨਾਲ ਜਿੱਤ ਲਈ ਹੈ। ਪਹਿਲਾ ਮੈਚ ਟਾਈ ਰਹਿਣ ਮਗਰੋਂ ਸ੍ਰੀਲੰਕਾ ਨੇ ਦੂਸਰਾ ਮੈਚ 32 ਦੌੜਾਂ ਨਾਲ ਜਿੱਤਿਆ ਸੀ। ਸ੍ਰੀਲੰਕਾ ਨੇ 1997 ਮਗਰੋਂ ਭਾਰਤ ਖ਼ਿਲਾਫ਼ ਪਹਿਲੀ ਦੁਵੱਲੀ ਇੱਕ ਰੋਜ਼ਾ ਲੜੀ ਜਿੱਤੀ ਹੈ। ਇੱਥੇ ਆਰ ਪ੍ਰੇਮਦਾਸਾ ਸਟੇਡੀਅਮ ’ਤੇ ਸ੍ਰੀਲੰਕਾ ਨੇ ਅਵਿਸ਼ਕਾ ਫਰਨਾਂਡੋ (96 ਦੌੜਾਂ) ਅਤੇ ਕੁਸਾਲ ਮੈਂਡਿਸ (59) ਦੇ ਅਰਧ ਸੈਂਕੜਿਆਂ ਦੀ ਬਦੌਲਤ ਸੱਤ ਵਿਕਟਾਂ ’ਤੇ 248 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਭਾਰਤੀ ਟੀਮ 26.1 ਓਵਰਾਂ ਵਿੱਚ 138 ਦੌੜਾਂ ’ਤੇ ਹੀ ਆਊਟ ਹੋ ਗਈ। ਭਾਰਤ ਵੱਲੋਂ ਕਪਤਾਨ ਰੋਹਿਤ ਸ਼ਰਮਾ ਨੇ ਸਭ ਤੋਂ ਵੱਧ 35 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਵਾਸ਼ਿੰਗਟਨ ਸੁੰਦਰ 30 ਅਤੇ ਵਿਰਾਟ ਕੋਹਲੀ 20 ਦੌੜਾਂ ਹੀ ਬਣਾ ਸਕੇ। ਸ੍ਰੀਲੰਕਾ ਲਈ ਦੁਨਿਤ ਵੇਲਾਲਾਗੇ ਨੇ 27 ਦੌੜਾਂ ਦੇ ਕੇ ਪੰਜ, ਜੈਫਰੇ ਵਾਂਡਰਸ ਅਤੇ ਮਹੀਸ਼ ਤੀਕਸ਼ਣਾ ਨੇ ਦੋ-ਦੋ ਵਿਕਟਾਂ ਲਈਆਂ। -ਪੀਟੀਆਈ

Advertisement

Advertisement
Advertisement