ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ੍ਰੀ ਹਰਿਗੋਬਿੰਦਪੁਰ: ਸ਼ਰਾਬ ਲਈ ਪੈਸੇ ਨਾ ਦੇਣ ’ਤੇ ਪੁੱਤ ਨੇ ਮਾਂ ਨੂੰ ਕੁੱਟ-ਕੁੱਟ ਕੇ ਮਾਰਿਆ

12:51 PM Jul 18, 2023 IST

ਗੁਰਭੇਜ ਸਿੰਘ ਰਾਣਾ
ਸ੍ਰੀ ਹਰਗੋਬਿੰਦਪੁਰ ਸਾਹਬਿ, 18 ਜੁਲਾਈ
ਇਥੋਂ ਨਜ਼ਦੀਕ ਪਿੰਡ ਸਮਰਾਏ ਦੇ ਨੌਜਵਾਨ ਨੇ ਪੈਸਿਆਂ ਦੀ ਖਾਤਰ ਆਪਣੀ ਮਾਂ ਦਾ ਕਥਿਤ ਤੌਰ ’ਤੇ ਕਤਲ ਕਰ ਦਿੱਤਾ। ਪਿੰਡ ਵਾਲਿਆਂ ਮੁਤਾਬਕ ਸਤਪਾਲ ਵੈਲਡਿੰਗ ਕਰਦਾ ਸੀ ਤੇ ਆਪਣੀ ਮਾਂ ਦੇ ਨਾਲ ਪਿੰਡ ਸਮਰਾਵਾਂ ਵਿੱਚ ਪਿਛਲੇ ਰਹਿ ਰਿਹਾ ਸੀ। ਸਤਪਾਲ ਦੇ ਪਿਤਾ ਮੰਗਤ ਸਿੰਘ ਦੀ ਕੁੱਝ ਸਾਲ ਪਹਿਲਾਂ ਮੌਤ ਹੋ ਗਈ ਸੀ ਉਹ ਸਰਕਾਰੀ ਮੁਲਾਜ਼ਮ ਸੀ। ਉਸ ਦੀ ਪੈਨਸ਼ਨ ਜਸਬੀਰ ਕੌਰ ਨੂੰ ਮਿਲ ਰਹੀ ਸੀ। ਸਤਪਾਲ ਸ਼ਰਾਬ ਦਾ ਆਦੀ ਸੀ ਮਾਂ ਕੋਲੋਂ ਪੈਸਿਆਂ ਦੀ ਮੰਗ ਕਰਦਾ ਰਹਿੰਦਾ ਸੀ। ਬੀਤੀ ਸ਼ਾਮ ਸਤਪਾਲ ਨੇ ਪੈਸਿਆਂ ਖਾਤਰ ਮਾਂ ਕੁੱਟਮਾਰ ਕੀਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਿੰਡ ਵਾਲਿਆਂ ਵੱਲੋਂ ਇਸ ਦੀ ਸੂਚਨਾ ਪੁਲੀਸ ਥਾਣਾ ਸ੍ਰੀ ਹਰਗੋਬਿੰਦਪੁਰ ਵਿਖੇ ਦਿੱਤੀ। ਥਾਣਾ ਮੁਖੀ ਬਲਜੀਤ ਕੌਰ ਵੱਲੋਂ ਮੌਕੇ ’ਤੇ ਪਹੁੰਚ ਕੇ ਮੁਲਜ਼ਮ ਗ੍ਰਿਫਤਾਰ ਕਰ ਲਿਆ। ਪੁਲੀਸ ਨੂੰ ਮ੍ਰਿਤਕ ਦੇ ਇਕ ਹੋਰ ਪੁੱਤਰ ਰਛਪਾਲ ਸਿੰਘ ਨੇ ਦੱਸਿਆ ਹੈ ਕਿ ਮਾਤਾ ਜਸਬੀਰ ਕੌਰ ਭਰਾ ਸਤਪਾਲ ਨਾਲ ਪਿੰਡ ਸਮਰਾਏ ਵਿੱਚ ਰਹਿ ਰਹੀ ਸੀ ਤਾਂ ਬੀਤੀ ਸ਼ਾਮ ਭਰਾ, ਮਾਤਾ ਕੋਲੋਂ ਜਬਰੀ ਪੈਸੇ ਮੰਗ ਰਿਹਾ ਸੀ ਤੇ ਮਾਤਾ ਵੱਲੋਂ ਪੈਸੇ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਸੀ। ਇਸ ਲਈ ਸਤਪਾਲ ਨੇ ਡਾਂਗਾਂ ਨਾਲ ਮਾਤਾ ਦੀ ਮਾਰ ਕੁਟਾਈ ਕੀਤੀ ਗਈ, ਜਿਸ ਨਾਲ ਉਸ ਦੀ ਮੌਤ ਹੋ ਗਈ।

Advertisement

Advertisement
Tags :
ਸ਼ਰਾਬਸ੍ਰੀਹਰਿਗੋਬਿੰਦਪੁਰ:ਕੁੱਟ-ਕੁੱਟਪੁੱਤਪੈਸੇਮਾਰਿਆ
Advertisement