For the best experience, open
https://m.punjabitribuneonline.com
on your mobile browser.
Advertisement

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ‘ਸ਼ੇਕਸਪੀਅਰ ਫੈਸਟ’ ਕਰਵਾਇਆ

06:28 AM May 17, 2024 IST
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ‘ਸ਼ੇਕਸਪੀਅਰ ਫੈਸਟ’ ਕਰਵਾਇਆ
ਮੁਕਾਬਲਿਆਂ ’ਚ ਜੇਤੂ ਰਹੇ ਵਿਦਿਆਰਥੀ ਯੂਨੀਵਰਸਿਟੀ ਪ੍ਰਬੰਧਕਾਂ ਨਾਲ। -ਫ਼ੋਟੋ: ਸੂਦ
Advertisement

ਨਿੱਜੀ ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 16 ਮਈ
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੇ ਅੰਗਰੇਜ਼ੀ ਵਿਭਾਗ ਵੱਲੋਂ ਸਹਾਇਕ ਪ੍ਰੋਫ਼ੈਸਰ ਡਾ. ਬਲਜੀਤ ਕੌਰ ਦੀ ਅਗਵਾਈ ਹੇਠ ‘ਸ਼ੇਕਸਪੀਅਰ ਫੈਸਟ’ ਕਰਵਾਇਆ ਗਿਆ ਜੋ ਕਿ 15 ਦਿਨ ਚੱਲਿਆ। ਇਸ ਮੌਕੇ ਵਿਦਿਆਰਥੀਆਂ ਨੂੰ ਸ਼ੇਕਸਪੀਅਰ ਦੇ ਨਾਟਕਾਂ ’ਤੇ ਆਧਾਰਿਤ ਵੱਖ-ਵੱਖ ਫ਼ਿਲਮਾਂ ਦਿਖਾਈਆਂ ਗਈਆਂ ਅਤੇ ਉਹ ਫ਼ਿਲਮਾਂ ਦੇ ਆਲੋਚਨਾਤਮਕ ਵਿਸ਼ਲੇਸ਼ਣ ਅਤੇ ਵਿਚਾਰ-ਚਰਚਾ ਵਿੱਚ ਸ਼ਾਮਲ ਹੋਏ। ਅੰਗਰੇਜ਼ੀ ਸਾਹਿਤ, ਖ਼ਾਸ ਤੌਰ ’ਤੇ ਸ਼ੇਕਸਪੀਅਰ ਦੇ ਸਾਹਿਤਕ ਕੰਮ, ਜੀਵਨ ਅਤੇ ਭਾਸ਼ਾ ’ਤੇ ਆਧਾਰਿਤ ਕੁਇਜ਼ ਵੀ ਕਰਵਾਇਆ ਗਿਆ। ਇਸ ਕੁਇਜ਼ ਵਿੱਚ ਗੁਰਜੋਤ ਸਿੰਘ, ਮਹਿਕਪ੍ਰੀਤ ਕੌਰ, ਪ੍ਰਭਜੋਤ ਕੌਰ ਅਤੇ ਜਸ਼ਨਪ੍ਰੀਤ ਸਿੰਘ ਦੀ ਟੀਮ ਨੇ ਪਹਿਲਾ ਅਤੇ ਮਹਿਕ, ਸਿਮਰਨਪ੍ਰੀਤ ਕੌਰ, ਹਰਪ੍ਰੀਤ ਕੌਰ ਤੇ ਦਿਲਪ੍ਰੀਤ ਕੌਰ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜੇਤੂਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਐਮ.ਏ. ਅੰਗਰੇਜ਼ੀ ਦੇ ਵਿਦਿਆਰਥੀਆਂ ਵੱਲੋਂ ਦੂਜੀ ਭਾਸ਼ਾ ਦੀ ਪ੍ਰਾਪਤੀ ਵਿੱਚ ਪਹਿਲੀ ਭਾਸ਼ਾ ਦੀ ਭੂਮਿਕਾ ਨੂੰ ਉਜਾਗਰ ਕਰਦਾ ਇੱਕ ਨੁੱਕੜ ਨਾਟਕ ਖੇਡਿਆ ਗਿਆ। ਇਸ ਤੋਂ ਇਲਾਵਾ ਅੰਤਰ-ਵਿਭਾਗੀ ਭਾਸ਼ਾ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਵਿਭਾਗ ਦੇ ਮੁਖੀ ਡਾ. ਅੰਕਦੀਪ ਕੌਰ ਅਟਵਾਲ ਨੇ ਵਿਦਿਆਰਥੀਆਂ ਵਿੱਚ ਸਾਹਿਤ ਤੇ ਭਾਸ਼ਾ ਪ੍ਰਤੀ ਡੂੰਘੀ ਕਦਰ, ਜਾਗਰੂਕਤਾ ਅਤੇ ਸੱਭਿਆਚਾਰਕ ਸੰਸਕ੍ਰਿਤੀ ਦੀ ਭਾਵਨਾ ਪੈਦਾ ਕਰਨ ਲਈ ਵਿਭਾਗ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ।
ਉਨ੍ਹਾਂ ਯੂਨੀਵਰਸਿਟੀ ਦੇ ਪ੍ਰੋ ਕੁਲਪਤੀ ਪ੍ਰੋ. ਅਜਾਇਬ ਸਿੰਘ ਬਰਾੜ, ਉਪ ਕੁਲਪਤੀ ਪ੍ਰੋ. ਪ੍ਰਿਤ ਪਾਲ ਸਿੰਘ ਅਤੇ ਡੀਨ (ਅਕਾਦਮਿਕ ਮਾਮਲੇ) ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਦਾ ਸਹਿਯੋਗ ਅਤੇ ਪ੍ਰੇਰਣਾ ਲਈ ਧੰਨਵਾਦ ਕੀਤਾ। ਸਹਾਇਕ ਪ੍ਰੋਫ਼ੈਸਰ ਜਸਪ੍ਰੀਤ ਕੌਰ ਨੇ ਸਭਨਾਂ ਦਾ ਧੰਨਵਾਦ ਕੀਤਾ।

Advertisement

Advertisement
Author Image

joginder kumar

View all posts

Advertisement
Advertisement
×