ਸ੍ਰੀ ਬਾਲਾ ਜੀ ਲੰਗਰ ਕਮੇਟੀ ਨੇ ਸੁੰਦਰ ਕਾਂਡ ਦੇ ਪਾਠ ਕਰਵਾਏ
ਨਿੱਜੀ ਪੱਤਰ ਪ੍ਰੇਰਕ
ਤਪਾ, 25 ਦਸੰਬਰ
ਇਲਾਕੇ ਦੀ ਸੁੱਖ ਸ਼ਾਂਤੀ ਤੇ ਸਾਲਾਸਰ ਧਾਮ ਵਿੱਚ ਹਰ ਸਾਲ ਲਾਏ ਜਾਂਦੇ ਸਾਲਾਨਾ ਲੰਗਰ ਦੇ ਸਬੰਧ ’ਚ ਸ੍ਰੀ ਬਾਲਾ ਜੀ ਲੰਗਰ ਕਮੇਟੀ ਵਲੋਂ ਸ੍ਰੀ ਸੁੰਦਰ ਕਾਂਡ ਦੇ ਪਾਠ ਕਰਵਾਏ ਗਏ। ਪੰਡਤ ਚਰਨਜੀਤ ਸ਼ਰਮਾ ਨੇ ਪੂਜਨ ਦੀ ਰਸਮ ਨਗਰ ਕੌਂਸਲ ਪ੍ਰਧਾਨ ਡਾ. ਸੋਨਿਕਾ ਬਾਂਸਲ ਤੇ ਡਾ. ਬਾਲ ਚੰਦ ਬਾਂਸਲ ਤੋਂ ਸਮੇਤ ਪਰਿਵਾਰ ਅਦਾ ਕਰਵਾਈ। ਉਪਰੰਤ ਮਹਾਂਵੀਰ ਸੰਕੀਰਤਨ ਭਜਨ ਮੰਡਲ ਤਪਾ ਵੱਲੋਂ ਕੀਰਤਨ ਕੀਤਾ ਗਿਆ। ਕਮੇਟੀ ਦੇ ਸੇਵਾਦਾਰ ਬਾਲੀ ਮੌੜ, ਪ੍ਰਦੀਪ ਮੌੜ, ਰਜਿੰਦਰ ਢਿੱਲਵਾਂ, ਅਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹਰ ਸਾਲ ਨਗਰ ਦੇ ਸਹਿਯੋਗ ਨਾਲ ਸਾਲਾਸਰ ਧਾਮ ਵਿੱਚ ਸਾਲਾਨਾ ਲੰਗਰ ਲਾਇਆ ਜਾਂਦਾ ਹੈ। ਸੁੰਦਰ ਕਾਂਡ ਮੌਕੇ ਭੋਗ ਦੀ ਸੇਵਾ ਬੀਕਾਨੇਰ ਮਿਸਠਾਨ ਭੰਡਾਰ ਵਲੋਂ ਅਦਾ ਕੀਤੀ ਗਈ। ਸ੍ਰੀ ਸਾਲਾਸਰ ਧਾਮ ਵੀ ਲਗਾਏ ਜਾਂਦੇ ਲੰਗਰ ’ਚ ਸ਼੍ਰੀ ਬਾਲਾ ਜੀ ਲੰਗਰ ਕਲੱਬ ਦੇ ਪ੍ਰਧਾਨ ਮੱਖਣ ਰਾਮ ਵੱਲੋਂ ਆਪਣੇ ਸਮੁੱਚੀ ਟੀਮ ਸਮੇਤ ਵਿਸ਼ੇਸ਼ ਸਹਿਯੋਗ ਕੀਤਾ ਜਾਵੇਗਾ। ਇਸ ਮੌਕੇ ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ, ਆਪ ਪਾਰਟੀ ਦੇ ਜ਼ਿਲ੍ਹਾ ਜੁਆਇੰਟ ਸੈਕਟਰੀ ਟਰੇਡ ਵਿੰਗ ਮਨੀਸ਼ ਗਰਗ, ਰਤਨ ਗੋਇਲ, ਬੰਟੀ ਸਟੂਡੀਓ, ਰਜਿੰਦਰ ਮਾਲਾ, ਦੀਪੂ ਮੌੜ, ਟੈਣੀ ਮੌੜ, ਰੋਹਿਤ ਮਾਰਡੋਨਾ, ਭੋਲਾ ਮੌੜ, ਮੌਜੀ ਧੌਲਾ, ਨੋਨੂੰ ਮੌੜ, ਮੰਗੂ ਮੌੜ, ਰਵੀ ਮੌੜ, ਸੰਜੀਵ ਕੁਮਾਰ, ਨਿੱਕਾ ਮੌੜ, ਰਿੰਕੂ ਮੌੜ, ਰਾਜੂ ਮੌੜ, ਲਾਲ ਚੰਦ ਆਲੀਕੇ, ਨੈਤਿਕ ਗਰਗ, ਦੀਸ਼ੂ ਗਰਗ, ਨਿਖਿਲ ਗਰਗ, ਜਸ਼ਨ ਗਰਗ ਆਦਿ ਤੋਂ ਇਲਾਵਾ ਸਮੂਹ ਮੰਡੀ ਨਿਵਾਸੀਆਂ ਨੇ ਵੱਡੀ ਗਿਣਤੀ ’ਚ ਆਪਣੀ ਹਾਜ਼ਰੀ ਲਵਾਈ ਅਤੇ ਪ੍ਰਭੂ ਸ੍ਰੀ ਰਾਮ ਚੰਦਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ।