ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਾਨੂੰਨੀ ਕਮੀਆਂ ਕਾਰਨ ਸ੍ਰੀਸੰਤ ਬਚ ਗਿਆ: ਸਾਬਕਾ ਪੁਲੀਸ ਕਮਿਸ਼ਨਰ

08:39 AM Apr 08, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਨਵੀਂ ਦਿੱਲੀ, 7 ਅਪਰੈਲ
ਦਿੱਲੀ ਦੇ ਸਾਬਕਾ ਪੁਲੀਸ ਕਮਿਸ਼ਨਰ ਨੀਰਜ ਕੁਮਾਰ ਨੇ ਕਿਹਾ ਕਿ ਭਾਰਤੀ ਖੇਡਾਂ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਕਾਨੂੰਨ ਲਿਆਉਣ ’ਚ ਗੰਭੀਰਤਾ ਦੀ ਸਪੱਸ਼ਟ ਕਮੀ ਦਿਖਾਈ ਦਿੱਤੀ ਹੈ ਅਤੇ ਇਸੇ ਕਾਰਨ ਸਾਬਕਾ ਤੇਜ਼ ਗੇਂਦਬਾਜ਼ ਐਸ. ਸ੍ਰੀਸੰਤ ਜਿਹਾ ਵਿਅਕਤੀ ਆਈਪੀਐੱਲ 2013 ਵਿੱਚ ਉਸ ਖ਼ਿਲਾਫ਼ ਸਪਾਟ ਫਿਕਸਿੰਗ ਦੇ ਪੁਖਤਾ ਸਬੂਤ ਹੋਣ ਦੇ ਬਾਵਜੂਦ ਬਚ ਗਿਆ। ਜਦੋਂ ਸਪੈਸ਼ਲ ਸੈੱਲ ਨੇ ਸਪਾਟ ਫਿਕਸਿੰਗ ਦੇ ਦੋਸ਼ਾਂ ਹੇਠ ਸ੍ਰੀਸੰਤ, ਅਜੀਤ ਚੰਦੀਲਾ ਤੇ ਅੰਕਿਤ ਚਵਾਨ ਨੂੰ ਗ੍ਰਿਫਤਾਰ ਕੀਤਾ ਸੀ ਤਾਂ ਨੀਰਜ ਕੁਮਾਰ ਦਿੱਲੀ ਪੁਲੀਸ ਦੇ ਇੰਚਾਰਜ ਸਨ। ਉਨ੍ਹਾਂ ਕਿਹਾ, ‘‘ਬਦਕਿਸਮਤੀ ਨਾਲ ਕ੍ਰਿਕਟ ਜਾਂ ਹੋਰ ਖੇਡਾਂ ਵਿੱਚ ਭ੍ਰਿਸ਼ਟਾਚਾਰ ਨਾਲ ਨਜਿੱਠਣ ਲਈ (ਭਾਰਤ ਵਿੱਚ) ਕੋਈ ਕਾਨੂੰਨ ਨਹੀਂ ਹੈ।’’ ਉਨ੍ਹਾਂ ਕਿਹਾ, ‘‘ਇੱਥੋਂ ਤੱਕ ਕਿ ਜ਼ਿੰਬਾਬਵੇ ਵਰਗੇ ਦੇਸ਼ ਵਿੱਚ ਵੀ ਇਸ ਸਬੰਧੀ ਵਿਸ਼ੇਸ਼ ਕਾਨੂੰਨ ਹੈ।’’ -ਪੀਟੀਆਈ

Advertisement

Advertisement
Advertisement