ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਕੁਐਸ਼: ਭਾਰਤੀ ਪੁਰਸ਼ ਤੇ ਮਹਿਲਾ ਟੀਮਾਂ ਦੀ ਜੇਤੂ ਸ਼ੁਰੂਆਤ

07:57 AM Jun 13, 2024 IST

ਡਾਲੀਅਨ, 12 ਜੂਨ
ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਟੀਮਾਂ ਨੇ ਇੱਥੇ ਚੱਲ ਰਹੀ ਏਸ਼ਿਆਈ ਟੀਮ ਸਕੁਐਸ਼ ਚੈਂਪੀਅਨਸ਼ਿਪ 2024 ਵਿੱਚ ਆਪਣੀ ਮੁਹਿੰਮ ਦੀ ਜੇਤੂ ਸ਼ੁਰੂਆਤ ਕੀਤੀ। ਜ਼ਖ਼ਮੀ ਅਭੈ ਸਿੰਘ ਤੋਂ ਬਿਨਾਂ ਖੇਡ ਰਹੀ ਪੁਰਸ਼ ਟੀਮ ਨੇ ਤਜਰਬੇਕਾਰ ਵੇਲਾਵਨ ਸੇਂਥਿਲਕੁਮਾਰ ਦੀ ਅਗਵਾਈ ਹੇਠ ਕੁਵੈਤ ਨੂੰ 2-1 ਨਾਲ ਹਰਾਇਆ। ਰਤਿਕਾ ਐਸ ਸੀਲਨ ਦੀ ਅਗਵਾਈ ਵਾਲੀ ਮਹਿਲਾ ਟੀਮ ਨੇ ਮਕਾਊ ਨੂੰ 2-1 ਅਤੇ ਮੰਗੋਲੀਆ ਨੂੰ 3-0 ਨਾਲ ਮਾਤ ਦਿੱਤੀ। ਹਾਲਾਂਕਿ ਬਾਅਦ ਵਿੱਚ ਭਾਰਤੀ ਪੁਰਸ਼ ਟੀਮ ਨੂੰ ਆਪਣੇ ਦੂਜੇ ਗਰੁੱਪ ਮੈਚ ਵਿੱਚ ਜਾਪਾਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਪੁਰਸ਼ ਵਰਗ ਵਿੱਚ ਸੇਂਥਿਲ ਕੁਮਾਰ ਨੇ ਕੁਵੈਤ ਦੇ ਅਥਬੀ ਹਮਦ ਨੂੰ 11-4, 11-5, 11-4 ਨਾਲ ਹਰਾਇਆ ਪਰ ਰਾਹੁਲ ਬਾਇਥਾ ਨੂੰ ਮੁਹੰਮਦ ਅਲਖਾਨਫਰ ਤੋਂ 8-11, 12-10, 8-11, 11-9, 2-11 ਨਾਲ ਹਾਰ ਝੱਲਣੀ ਪਈ। ਸੂਰਜ ਕੁਮਾਰ ਚੰਦ ਨੇ ਬਦਰ ਅਲਮੋਗਰੇਬੀ ਨੂੰ 11-6, 11-7, 11-6 ਨਾਲ ਹਰਾ ਕੇ ਭਾਰਤ ਦੀ ਜਿੱਤ ਯਕੀਨੀ ਬਣਾਈ। ਉਧਰ ਮਕਾਊ ਖ਼ਿਲਾਫ਼ ਰਤਿਕਾ ਨੇ ਲਿਊ ਕਵਾਈ ਚੀ ਨੂੰ 11-4, 11-4, 11-5 ਨਾਲ ਹਰਾ ਕੇ ਭਾਰਤ ਨੂੰ ਚੰਗੀ ਸ਼ੁਰੂਆਤ ਦਿੱਤੀ। ਪੂਜਾ ਆਰਤੀ ਰਘੂ ਨੂੰ ਯੇਂਗ ਵੇਂਗ ਚੀ ਤੋਂ 6-11, 5-11, 2-11 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਜੈਨੇਟ ਵਿਧੀ ਨੇ ਯੇਊਂਗ ਵਾਈ ਲੇਂਗ ਨੂੰ ਹਰਾ ਕੇ ਭਾਰਤ ਨੂੰ ਜਿੱਤ ਦਿਵਾਈ। -ਪੀਟੀਆਈ

Advertisement

Advertisement