ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਕੁਐਸ਼: ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ’ਚ ਭਾਰਤੀ ਪੁਰਸ਼ 6ਵੇਂ ਤੇ ਔਰਤਾਂ 7ਵੇਂ ਸਥਾਨ ’ਤੇ

07:52 AM Jul 25, 2024 IST

ਨਵੀਂ ਦਿੱਲੀ, 24 ਜੁਲਾਈ
ਅਮਰੀਕਾ ਦੇ ਹਿਊਸਟਨ ’ਚ ਹੋਈ ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ’ਚ ਭਾਰਤੀ ਪੁਰਸ਼ ਤੇ ਔਰਤਾਂ ਕ੍ਰਮਵਾਰ ਛੇਵੇਂ ਤੇ ਸੱਤਵੇਂ ਸਥਾਨ ’ਤੇ ਰਹੇ। ਮੰਗਲਵਾਰ ਨੂੰ ਭਾਰਤੀ ਪੁਰਸ਼ਾਂ ਨੂੰ ਪੰਜਵੇਂ ਸਥਾਨ ਲਈ ਮੈਚ ’ਚ ਇੰਗਲੈਂਡ ਤੋਂ 1-2 ਨਾਲ ਹਾਰ ਮਿਲੀ ਜਦਕਿ ਭਾਰਤੀ ਔਰਤਾਂ ਨੇ 7ਵੇਂ ਸਥਾਨ ਲਈ ਮੈਚ ’ਚ ਨਿਊਜ਼ੀਲੈਂਡ ਨੂੰ 2-1 ਨਾਲ ਹਰਾਇਆ। ਇੰਗਲੈਂਡ ਖ਼ਿਲਾਫ਼ ਪੁਰਸ਼ ਮੁਕਾਬਲਿਆਂ ’ਚ ਸ਼ੌਰਿਆ ਬਾਵਾ ਨੇ ਯੂਸੁਫ਼ ਸ਼ੇਖ ਨੂੰ 3-11, 11-6, 11-8, 11-7 ਨਾਲ ਹਰਾਇਆ ਜਦਕਿ ਯੁਵਰਾਜ ਵਧਵਾਨੀ ਨੂੰ ਬੈਲੇ ਮਲਿਕ ਤੋਂ 11-5, 9-11, 8-11, 14-16 ਅਤੇ ਅਯਾਨ ਵੈਜ਼ੀਲੱਲੀ ਨੂੰ ਡੀ. ਰੌਬਰਟ ਤੋਂ 11-6, 9-11, 9-11, 7-11 ਨਾਲ ਹਾਰ ਮਿਲੀ। ਇਸ ਤੋਂ ਇਲਾਵਾ ਔਰਤਾਂ ਦੇ ਨਿਊਜ਼ੀਲੈਂਡ ਖ਼ਿਲਾਫ਼ ਮੁਕਾਬਲਿਆਂ ’ਚ ਭਾਰਤ ਦੀ ਸ਼ਮੀਨਾ ਰਿਆਜ਼ ਨੂੰ ਐਲਾ ਲਸ਼ ਤੋਂ 7-11, 12-10, 13-11, 4-11, 4-11 ਨਾਲ ਹਾਰ ਮਿਲੀ ਜਦਕਿ ਨਿਰੂਪਮਾ ਦੂਬੇ ਨੇ ਐਨਾਬੈਲ ਗੈਮਮੈੱਲ ਨੂੰ 9-11, 11-6, 11-4, 8-11, 11-9 ਨਾਲ ਅਤੇ ਉਨਤੀ ਤ੍ਰਿਪਾਠੀ ਨੇ ਐਲਾ ਹਿਲ ਨੂੰ 11-4, 11-3, 11-6 ਨਾਲ ਹਰਾਇਆ। -ਪੀਟੀਆਈ

Advertisement

Advertisement
Advertisement