ਸਕੁਐਸ਼ ਚੈਂਪੀਅਨਸ਼ਿਪ: ਰਮਿਤ ਟੰਡਨ ਦੂਜੇ ਗੇੜ ’ਚ ਪਹੁੰਚਿਆ
08:13 AM May 12, 2024 IST
ਨਵੀਂ ਦਿੱਲੀ: ਭਾਰਤ ਦੇ ਰਮਿਤ ਟੰਡਨ ਨੇ ਅਮਰੀਕਾ ਦੇ ਫਰਾਜ਼ ਖਾਨ ਨੂੰ ਹਰਾ ਕੇ ਕਾਹਿਰਾ ’ਚ ਚੱਲ ਰਹੀ ਵਿਸ਼ਵ ਸਕੁਐਸ਼ ਚੈਂਪੀਅਨਸ਼ਿਪ ਦੇ ਦੂਜੇ ਗੇੜ ਵਿੱਚ ਜਗ੍ਹਾ ਬਣਾਈ ਹੈ। ਵਿਸ਼ਵ ਰੈਂਕਿੰਗ ਵਿੱਚ 36ਵੇਂ ਨੰਬਰ ਦੇ ਖਿਡਾਰੀ ਟੰਡਨ ਨੇ 57ਵੇਂ ਨੰਬਰ ਦੇ ਅਮਰੀਕੀ ਖਿਡਾਰੀ ਨੂੰ 11-1, 11-3, 11-3 ਨਾਲ ਮਾਤ ਦਿੱਤੀ। ਇਸ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੇ ਇੱਕੋ-ਇੱਕ ਭਾਰਤੀ ਖਿਡਾਰੀ ਟੰਡਨ ਦਾ ਅਗਲਾ ਮੁਕਾਬਲਾ ਭਲਕੇ ਐਤਵਾਰ ਨੂੰ ਇੰਗਲੈਂਡ ਦੇ ਮੁਹੰਮਦ ਅਲ ਸ਼ੋਰਬਾਗੀ ਨਾਲ ਹੋਵੇਗਾ। -ਪੀਟੀਆਈ
Advertisement
Advertisement
Related News
Advertisement