ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿੱਕ ਬਾਕਸਿੰਗ ’ਚ ਸਪਰਿੰਗ ਡੇਲ ਸਕੂਲ ਦਾ ਦਬਦਬਾ

06:40 AM Sep 02, 2024 IST
ਤਗ਼ਮੇ ਜਿੱਤਣ ਵਾਲੇ ਸਪਰਿੰਗ ਡੇਲ ਸਕੂਲ ਦੇ ਖਿਡਾਰੀ। -ਫੋਟੋ: ਬਸਰਾ

ਲੁਧਿਆਣਾ: 68ਵੀਆਂ ਜ਼ਿਲ੍ਹਾ ਪੱਧਰੀ ਪੰਜਾਬ ਸਕੂਲ ਖੇਡਾਂ ਦੇ ਕਿੱਕ ਬਾਕਸਿੰਗ ਮੁਕਾਬਲੇ ਵਿੱਚ ਸਪਰਿੰਗ ਡੇਲ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਵੱਖ-ਵੱਖ ਵਰਗਾਂ ਵਿੱਚ ਤਿੰਨ ਸੋਨੇ, ਦੋ ਚਾਂਦੀ ਅਤੇ ਤਿੰਨ ਕਾਂਸੇ ਦੇ ਤਗਮੇ ਜਿੱਤ ਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂ ਹੋਰ ਉੱਚਾ ਕੀਤਾ ਹੈ। ਸਕੂਲ ਦੇ ਅਨਮੋਲ ਕੁਮਾਰ ਨੇ ਅੰਡਰ-14, ਅੰਕਿਤਾ ਕੁਮਾਰੀ ਨੇ ਅੰਡਰ-17 ਅਤੇ ਦਮਨਪ੍ਰੀਤ ਕੌਰ ਨੇ ਅੰਡਰ-19 ਵਰਗ ਸੋਨੇ ਤਗਮੇ, ਜਦਕਿ ਰਾਜਵੀਰ ਸਿੰਘ ਨੇ ਅੰਡਰ-19 ਵਰਗ ਅਤੇ ਮਯੰਕ ਸਿੰਘ ਨੇ ਅੰਡਰ-14 ਵਰਗ ਵਿੱਚ ਚਾਂਦੀ ਦੇ ਤਗ਼ਮੇ ਅਤੇ ਹਰਨੂਰ ਕੌਰ ਨੇ ਅੰਡਰ-17, ਹਰੀਸ਼ ਯਾਦਵ ਨੇ ਅੰਡਰ-19, ਤਨਿਸ਼ ਸੈਣੀ ਨੇ ਅੰਡਰ-17 ਵਿੱਚ ਕਾਂਸੀ ਦੇ ਤਗਮੇ ਜਿੱਤੇ। ਸਕੂਲ ਦੀ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਅਤੇ ਡਾਇਰੈਕਟਰਾਂ ਮਨਦੀਪ ਵਾਲੀਆ, ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ। -ਖੇਤਰੀ ਪ੍ਰਤੀਨਿਧ

Advertisement

Advertisement