For the best experience, open
https://m.punjabitribuneonline.com
on your mobile browser.
Advertisement

ਸਕੂਲਾਂ ਵਿੱਚ ਤੀਆਂ ਮਨਾ ਕੇ ਸੱਭਿਆਚਾਰਕ ਰੰਗ ਬਿਖੇਰੇ

10:16 AM Aug 14, 2024 IST
ਸਕੂਲਾਂ ਵਿੱਚ ਤੀਆਂ ਮਨਾ ਕੇ ਸੱਭਿਆਚਾਰਕ ਰੰਗ ਬਿਖੇਰੇ
ਸੇਂਟ ਕਬੀਰ ਸਕੂਲ ਵਿੱਚ ਵੱਖ-ਵੱਖ ਖਿਤਾਬ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ। -ਫੋਟੋ: ਪਸਨਾਵਾਲ
Advertisement

ਪੱਤਰ ਪ੍ਰੇਰਕ
ਧਾਰੀਵਾਲ, 13 ਅਗਸਤ
ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਵਿੱਚ ਤੀਆਂ ਦਾ ਤਿਉਹਾਰ ਮਨਾਇਆ। ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਐੱਸ.ਬੀ. ਨਾਇਰ ਦੀ ਪ੍ਰਧਾਨਗੀ ਹੇਠ ਅਤੇ ਪ੍ਰਬੰਧਕ ਨਵਦੀਪ ਕੌਰ ਤੇ ਕੁਲਦੀਪ ਕੌਰ ਦੀ ਅਗਵਾਈ ਵਿੱਚ ਰੰਗਾਰੰਗ ਪ੍ਰੋਗਰਾਮ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥਣਾਂ ਜਸ਼ਨਦੀਪ ਕੌਰ ਅਤੇ ਹਰਮਨ ਕੌਰ ਨੇ ਮੰਚ ਸੰਚਾਲਨ ਕਰਦਿਆਂ ਕੀਤੀ। ਇਸ ਮਗਰੋਂ ਵਿਦਿਆਰਥਣ ਹਰਮਨ ਨੇ ਤੀਆਂ ਦੇ ਤਿਉਹਾਰ ਦੀ ਪੰਜਾਬ ਵਾਸੀਆਂ ਲਈ ਸੱਭਿਆਚਾਰਕ ਮਹੱਤਤਾ ਸਬੰਧੀ ਵਿਚਾਰ ਪੇਸ਼ ਕੀਤੇ। ਇਸ ਮੌਕੇ ਗਿਆਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਦੇ ਅੰਤਰ ਜਮਾਤ ਭੰਗੜਾ ਮੁਕਾਬਲੇ ਕਰਵਾਏ ਗਏ। ਵਿਦਿਆਰਥਣ ਉਪਿੰਦਰਜੀਤ ਕੌਰ ਨੇ ਸੁਹਾਗ ਅਤੇ ਘੋੜੀਆਂ ਗਾ ਕੇ ਪੁਰਾਤਨ ਵਿਰਸੇ ਦੀ ਖੂਬਸੂਰਤ ਝਲਕ ਦਿਖਾਈ।
ਇਸ ਮੌਕੇ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਕੈਸਮੀਨ ਕੌਰ ਨੂੰ ਮਿਸ ਤੀਜ, ਪਲਕ ਨੂੰ ਮਿਸ ਪੰਜਾਬਣ, ਸੁਪ੍ਰੀਤ ਕੌਰ ਪੰਜਾਬੀ ਵਿਰਾਸਤ, ਮਾਨਵਦੀਪ ਕੌਰ ਬੈਸਟ ਪਰਫਾਰਮੈਂਸ, ਸਿਮਰਨਪ੍ਰੀਤ ਕੌਰ ਮਿਸ ਬਿਊਟੀਫੁੱਲ ਅਤੇ ਓਵਰਆਲ ਪਰਫੋਰਮੈਂਸ ਲਈ ਸਿਮਰਨਪ੍ਰੀਤ ਕੌਰ ਨੂੰ ਚੁਣਿਆ ਗਿਆ। ਜੇਤੂ ਵਿਦਿਆਰਥਣਾਂ ਨੂੰ ਯਾਦਗਾਰ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।

ਸਮਾਰੋਹ ਦੌਰਾਨ ਵਿਰਾਸਤੀ ਪੁਸ਼ਾਕਾਂ ’ਚ ਸਜੀਆਂ ਮੁਟਿਆਰਾਂ ਮਹਿਮਾਨਾਂ ਨਾਲ। -ਫੋਟੋ: ਸੰਦਲ

ਦਸੂਹਾ (ਪੱਤਰ ਪ੍ਰੇਰਕ): ਇੱਥੇ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਬੱਲਗਣਾ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਸਬੰਧੀ ਪ੍ਰਿੰਸੀਪਲ ਰਾਜੇਸ਼ ਗੁਪਤਾ ਦੀ ਅਗਵਾਈ ਹੇਠ ਕਰਵਾਏ ਸਮਾਰੋਹ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਪ੍ਰਿੰ. ਜਸਪਾਲ ਕੌਰ ਚੌਹਾਣ, ਸ਼ੁਭਪਿੰਦਰ ਕੌਰ, ਰੇਨੂ ਬਾਲਾ ਅਤੇ ਸੁਰਿੰਦਰ ਕੌਰ ਘੁੰਮਣ ਨੇ ਸਾਂਝੇ ਤੌਰ ’ਤੇ ਕੀਤਾ। ਗੁਰਪ੍ਰੀਤ ਕੌਰ, ਚਰਨਜੀਤ ਕੌਰ ਤੇ ਨਵਜੋਤ ਕੌਰ ਦੀ ਅਗਵਾਈ ਹੇਠ ਵਿਦਿਆਰਥਣਾਂ ਵੱਲੋਂ ਮਹਿਮਾਨਾਂ ਦਾ ਸਵਾਗਤ ਵਿਰਾਸਤੀ ਬੋਲੀਆਂ ਪਾ ਕੇ ਢੋਲ ਧਮੱਕੇ ਨਾਲ ਕੀਤਾ ਗਿਆ। ਇਸ ਮੌਕੇ ਸਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਪ੍ਰਿੰ. ਰਾਜੇਸ਼ ਗੁਪਤਾ ਵੱਲੋਂ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਅਤੇ ਫੁਲਕਾਰੀਆਂ ਭੇਟ ਕਰਕੇ ਸਨਮਾਨਿਆ ਗਿਆ। ਇਸ ਮੌਕੇ ਗੁਰਪ੍ਰੀਤ ਕੌਰ, ਚਰਨਜੀਤ ਕੌਰ ਨਵਜੋਤ ਕੌਰ, ਸਤਜੀਤ ਸਿੰਘ, ਸੁਮਿਤ ਚੋਪੜਾ, ਧਰਮਿੰਦਰ ਸਿੰਘ, ਕੁਲਦੀਪ ਕੁਮਾਰ, ਗੁਰਜਿੰਦਰ ਪਾਲ, ਕੁਲਦੀਪ ਸਿੰਘ, ਅਮਰੀਕ ਸਿੰਘ ਆਦਿ ਮੋਜੂਦ ਸਨ।

Advertisement

Advertisement
Author Image

joginder kumar

View all posts

Advertisement
×