ਬਿਮਾਰੀਆਂ ਤੋਂ ਬਚਾਅ ਲਈ ਦਵਾਈ ਦਾ ਛਿੜਕਾਅ
07:52 AM Jul 21, 2023 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 20 ਜੁਲਾਈ
ਸਮਾਜ ਸੇਵਾ ਦੇ ਕਾਰਜਾਂ ਵਿਚ ਜੁਟੀ ਨਰ ਨਰਾਇਣ ਸੇਵਾ ਸਮਿਤੀ ਨੇ ਸ਼ਹਿਰ ਵਿਚ ਹੜ੍ਹ ਦਾ ਪਾਣੀ ਘਟਣ ਤੋਂ ਬਾਅਦ ਕਲੋਨੀਆਂ ਤੇ ਬਾਜ਼ਾਰਾਂ ਵਿਚ ਦਵਾਈ ਛਿੜਕਣ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਸ਼ਹਿਰ ਵਿਚ ਕਿਸੇ ਤਰ੍ਹਾਂ ਦੀ ਬਿਮਾਰੀ ਨਾ ਫੈਲੇ। ਸਮਿਤੀ ਦੇ ਸ੍ਰਪ੍ਰਸਤ ਮੁਨੀਸ਼ ਭਾਟੀਆ ਨੇ ਦੱਸਿਆ ਕਿ ਸਮਿਤੀ ਗਰੀਬ ਤੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਵਿੱਦਿਆ ਮੁਹੱਈਆ ਕਰਾਉਣ ਲਈ ਯਤਨਸ਼ੀਲ ਹੈ ਤੇ ਗਰੀਬ ਪਰਿਵਾਰਾਂ ਨੂੰ ਸਮਿਤੀ ਵਲੋਂ ਮਹੀਨਾ ਵਾਰ ਰਾਸ਼ਨ ਦਿੱਤਾ ਜਾਂਦਾ ਹੈ। ਉਨਾਂ ਕਿਹਾ ਕਿ ਜਦ ਹੁਣ ਸ਼ਹਿਰ ਤੇ ਬਾਜ਼ਾਰਾਂ ਵਿਚੋਂ ਹੜ੍ਹ ਦਾ ਪਾਣੀ ਖਤਮ ਹੋ ਗਿਆ ਹੈ ਤਾਂ ਅਜੇਹੇ ਵਿਚ ਉਨ੍ਹਾਂ ਵਲੋਂ ਸ਼ਹਿਰ ਵਿਚ ਦਵਾਈ ਦਾ ਛਿੜਕਾਅ ਜੰਗੀ ਪੱਧਰ ’ਤੇ ਜਾਰੀ ਹੈ। ਇਸ ਮੌਕੇ ਰਾਕੇਸ਼ ਮੁਲਤਾਨੀ, ਕਰਨੈਲ ਸਿੰਘ, ਵਨਿੋਦ ਅਰੋੜਾ, ਅਮਿਤ ਕਾਲੜਾ ਤੇ ਬਲਬੀਰ ਸਿੰਘ ਆਦਿ ਤੋਂ ਇਲਾਵਾ ਹੋਰ ਸਮਿਤੀ ਮੈਂਬਰ ਮੌਜੂਦ ਸਨ।
Advertisement
Advertisement