ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਧਾਇਕ ਸੌਂਦ ਵੱਲੋਂ ਖਿਡਾਰੀ ਤਰੁਣ ਦਾ ਸਨਮਾਨ

08:05 AM May 31, 2024 IST

ਖੰਨਾ:

Advertisement

ਕੌਮਾਂਤਰੀ ਪੈਰਾ ਕਰਾਟੇ ਖਿਡਾਰੀ ਤਰੁਣ ਸ਼ਰਮਾ ਅਮਰੀਕਾ ਵਿਚ ਪੈਰਾ ਵਰਲਡ ਕਰਾਟੇ ਚੈਪੀਅਨਸ਼ਿਪ ਜਿੱਤਣ ਉਪਰੰਤ ਖੰਨਾ ਪੁੱਜਣ ’ਤੇ ਹਲਕਾ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਉਸ ਦਾ ਦਾ ਨਿੱਘਾ ਸਵਾਗਤ ਕਰਦਿਆਂ ਸਨਮਾਨ ਚਿੰਨ੍ਹ ਤੇ ਨਕਦ ਰਾਸ਼ੀ ਨਾਲ ਨਿਵਾਜਿਆ। ਉਨ੍ਹਾਂ ਕਿਹਾ ਕਿ ਤਰੁਣ ਨੇ ਹਮੇਸ਼ਾਂ ਹੀ ਦੇਸ਼, ਸੂਬੇ ਤੇ ਸ਼ਹਿਰ ਦਾ ਮਾਣ ਵਧਾਇਆ ਹੈ। ਬੇਸ਼ੱਕ ਤਰੁਣ ਸ਼ਰਮਾ ਸਰੀਰਕ ਤੌਰ ’ਤੇ ਕਮਜ਼ੋਰ ਹੈ ਪਰ ਮਾਨਸਿਕ ਤੌਰ ’ਤੇ ਮਜ਼ਬੂਤ ਇਰਾਦੇ ਸਾਹਮਣੇ ਉਸ ਨੇ ਆਪਣੀ ਅਪਾਹਜਤਾ ਨੂੰ ਵੀ ਬੌਣਾ ਸਾਬਤ ਕਰ ਦਿੱਤਾ ਹੈ। ਵਿਧਾਇਕ ਸੌਂਦ ਨੇ ਤਰੁਣ ਨੂੰ ਭਰੋਸਾ ਦਿਵਾਇਆ ਕਿ ਉਹ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣਗੇ ਅਤੇ ਇਸ ਖਿਡਾਰੀ ਨੂੰ ਰੁਜ਼ਗਾਰ ਤੇ ਮਦਦ ਦਿਵਾਉਣ ਲਈ ਹਰ ਸੰਭਵ ਯਤਨ ਕਰਨਗੇ ਕਿਉਂਕਿ ਤਰੁਣ ਦਾ ਪੂਰਾ ਦੇਸ਼ ਸਤਿਕਾਰ ਕਰਦਾ ਹੈ, ਜਿਸ ਨੇ ਖੰਨਾ ਦਾ ਮਾਣ ਵਧਾਇਆ ਹੈ। -ਨਿੱਜੀ ਪੱਤਰ ਪ੍ਰੇਰਕ

Advertisement
Advertisement
Advertisement