For the best experience, open
https://m.punjabitribuneonline.com
on your mobile browser.
Advertisement

ਖੇਡਾਂ ਵਤਨ ਪੰਜਾਬ ਦੀਆਂ: ਸਾਫਟਬਾਲ ’ਚ ਲੁਧਿਆਣਾ ਨੇ ਪਟਿਆਲਾ ਨੂੰ ਹਰਾਇਆ

06:57 AM Oct 23, 2024 IST
ਖੇਡਾਂ ਵਤਨ ਪੰਜਾਬ ਦੀਆਂ  ਸਾਫਟਬਾਲ ’ਚ ਲੁਧਿਆਣਾ ਨੇ ਪਟਿਆਲਾ ਨੂੰ ਹਰਾਇਆ
ਜੇਤੂਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ ਅਤੇ ਪਤਵੰਤੇ।
Advertisement

ਡਾ. ਹਿਮਾਂਸੂ ਸੂਦ
ਫ਼ਤਹਿਗੜ੍ਹ ਸਾਹਿਬ, 22 ਅਕਤੂਬਰ
ਇੱਥੇ ਚੱਲ ਰਹੇ ‘ਖੇਡਾਂ ਵਤਨ ਪੰਜਾਬ ਦੀਆਂ-2024’ ਦੌਰਾਨ ਸਾਫਟਬਾਲ ਦੇ ਅੰਡਰ-17 ਲੜਕੀਆਂ ਦੇ ਹਾਰਡ ਲਾਈਨ ਮੈਚ ਵਿੱਚ ਮੋਗਾ ਨੇ ਅੰਮ੍ਰਿਤਸਰ ਦੀ ਟੀਮ ਨੂੰ 10 ਦੇ ਮੁਕਾਬਲੇ 11 ਅੰਕਾਂ ਨਾਲ ਅਤੇ ਫਾਈਨਲ ਮੈਚ ਵਿੱਚ ਲੁਧਿਆਣਾ ਨੇ ਪਟਿਆਲਾ ਦੀ ਟੀਮ ਨੂੰ 0 ਦੇ ਮੁਕਾਬਲੇ 8 ਅੰਕਾਂ ਨਾਲ ਹਰਾ ਕੇ ਜਿਤ ਹਾਸਲ ਕੀਤੀ। ਅੰਡਰ-17 ਲੜਕਿਆਂ ਦੇ ਹਾਰਡ ਲਾਈਨ ਮੈਚ ਵਿੱਚ ਸੰਗਰੂਰ ਦੀ ਟੀਮ ਨੇ ਫਿਰੋਜ਼ਪੁਰ ਦੀ ਟੀਮ ਨੂੰ 6 ਦੇ ਮੁਕਾਬਲੇ 12 ਅੰਕਾਂ ਨਾਲ ਅਤੇ ਫਾਈਨਲ ਮੈਚ ਵਿੱਚ ਅੰਮ੍ਰਿਤਸਰ ਦੀ ਟੀਮ ਨੇ ਲੁਧਿਆਣਾ ਦੀ ਟੀਮ ਨੂੰ 2 ਦੇ ਮੁਕਾਬਲੇ 3 ਅੰਕਾਂ ਨਾਲ ਜਿੱਤ ਦਰਜ ਕੀਤੀ। ਗੇਮ ਸਾਫਟਬਾਲ ਦੇ ਮੁਕਾਬਲਿਆਂ ਦੌਰਾਨ ਪ੍ਰਾਣਨਾਥ ਪਾਸੀ, ਸਕੱਤਰ ਪੰਜਾਬ ਸਾਫਟਬਾਲ ਐਸੋਸੀਏਸ਼ਨ, ਸੁਖਰਾਮ ਸਿੰਘ ਸਕੱਤਰ, ਪਟਿਆਲਾ ਸਾਫਟਬਾਲ ਐਸੋਸੀਏਸ਼ਨ ਅਤੇ ਰਣਜੀਤ ਸਿੰਘ ਟਿਵਾਣਾ ਸਕੱਤਰ ਫ਼ਤਹਿਗੜ੍ਹ ਸਾਹਿਬ ਨੇ ਇਨਾਮ ਵੰਡ ਸਮਾਰੋਹ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ ਨੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ।

Advertisement

ਰਾਜ ਪੱਧਰੀ ਤੈਰਾਕੀ ਮੁਕਾਬਲਿਆਂ ’ਚ ਪ੍ਰਭਨੂਰ ਤੇ ਜੁਝਾਰ ਗਿੱਲ ਦੀ ਝੰਡੀ

ਐਸਏਐਸ ਨਗਰ(ਮੁਹਾਲੀ) (ਕਰਮਜੀਤ ਸਿੰਘ ਚਿੱਲਾ): ਖੇਡਾਂ ਵਤਨ ਪੰਜਾਬ ਦੀਆਂ 2024 ਤਹਿਤ ਇੱਥੋਂ ਦੇ ਸੈਕਟਰ-63 ਦੇ ਖੇਡ ਭਵਨ ਵਿੱਚ ਹੋ ਰਹੇ ਸੂਬਾ ਪੱਧਰੀ ਤੈਰਾਕੀ ਮੁਕਾਬਲਿਆਂ ਦੇ ਦੂਜੇ ਦਿਨ ਅੱਜ ਮੁਹਾਲੀ ਦੀ ਐਸਡੀਐਮ ਦਮਨਦੀਪ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜ਼ਿਲ੍ਹਾ ਖੇਡ ਅਫ਼ਸਰ ਰੁਪੇਸ਼ ਕੁਮਾਰ ਬੇਗੜਾ ਅਤੇ ਤੈਰਾਕੀ ਕੋਚ ਜੌਨੀ ਭਾਟੀਆ ਨੇ ਦੱਸਿਆ ਕਿ ਅੱਜ ਦੇ ਲੱਕੀ ਡਰਾਅ ਵਿੱਚ ਅਸ਼ੀਸ ਸਿੰਘ ਜ਼ਿਲ੍ਹਾ ਅੰਮ੍ਰਿਤਸਰ, ਅੰਸ਼ ਮਹਿਤਾ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਅਨੰਤਵੀਰ ਸਿੰਘ ਗਿੱਲ ਜ਼ਿਲ੍ਹਾ ਸੰਗਰੂਰ ਜੇਤੂ ਰਹੇ। ਅੰਡਰ-14 (ਲੜਕੇ) 50 ਮੀਟਰ ਬਰੈਸਟ ਸਟਰੋਕ ’ਚ ਪ੍ਰਭਨੂਰ ਨੇ ਪਹਿਲਾ, ਅਰਨਵਜੀਤ ਨੇ ਦੂਜਾ ਅਤੇ ਸਹਿਬਦੀਪ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 50 ਮੀਟਰ ਫਰੀ ਸਟਾਈਲ ’ਚ ਪਰਮਰਾਜ ਸਿੰਘ ਨੇ ਪਹਿਲਾ, ਗੌਰਵ ਕੁਮਾਰ ਨੇ ਦੂਜਾ ਅਤੇ ਵਿਸ਼ੂ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੇ 200 ਮੀਟਰ ਫਰੀ ਸਟਾਈਲ ’ਚ ਜੁਝਾਰ ਸਿੰਘ ਗਿੱਲ ਨੇ ਪਹਿਲਾ, ਹਰਸਿਤ ਸਿੰਘ ਨੇ ਦੂਜਾ ਅਤੇ ਅਰਮਾਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਬਰੈਸਟ ਸਟਰੋਕ ’ਚ ਅਰਜੁਨ ਲਖਨਪਾਲ ਸਿੰਘ ਪਹਿਲੇ, ਰਬੀਰ ਲਖਨਪਾਲ ਦੂਜੇ ਅਤੇ ਸੈਮਿਊਲ ਤੀਜੇ ਸਥਾਨ ’ਤੇ ਰਿਹਾ। ਅੰਡਰ-21 ਲੜਕੇ 100 ਮੀਟਰ ਬਰੈਸਟ ਸਟਰੋਕ ’ਚ ਰਾਮਰਿੰਦਰ ਸਿੰਘ ਨੇ ਪਹਿਲਾ, ਮੋਨੂੰ ਨੇ ਦੂਜਾ ਅਤੇ ਸੰਦੀਪ ਰਾਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਫਰੀ ਸਟਾਈਲ ’ਚ ਲਕਸ਼ੇ ਜਿੰਦਲ ਨੇ ਪਹਿਲਾ, ਰਾਜਵੀਰ ਸਿੰਘ ਨੇ ਦੂਜਾ ਅਤੇ ਮੁਦਿਤ ਸ਼ਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 21-30, 200 ਮੀਟਰ ਫਰੀ ਸਟਾਈਲ ’ਚ ਅਨਮੋਲ ਜਿੰਦਲ ਨੇ ਪਹਿਲਾ, ਮੁਨੀਸ ਕੁਮਾਰ ਨੇ ਦੂਜਾ ਅਤੇ ਪਿਰਾਂਸ ਧਿਮਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਬਰੈਸਟ ਸਟਰੋਕ ’ਚ ਸਰਤਾਜ ਸਿੰਘ ਨੇ ਪਹਿਲਾ, ਅਭੀਨੀਤ ਸਿੰਘ ਨੇ ਦੂਜਾ ਅਤੇ ਰੋਹਿਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Advertisement

Advertisement
Author Image

Advertisement