For the best experience, open
https://m.punjabitribuneonline.com
on your mobile browser.
Advertisement

ਖੇਡਾਂ ਵਤਨ ਪੰਜਾਬ ਦੀਆਂ: ਟੇਬਲ ਟੈਨਿਸ, ਫੁਟਬਾਲ ਤੇ ਖੋ-ਖੋ ਦੇ ਫਸਵੇਂ ਮੁਕਾਬਲੇ ਹੋਏ

11:39 AM Sep 18, 2024 IST
ਖੇਡਾਂ ਵਤਨ ਪੰਜਾਬ ਦੀਆਂ  ਟੇਬਲ ਟੈਨਿਸ  ਫੁਟਬਾਲ ਤੇ ਖੋ ਖੋ ਦੇ ਫਸਵੇਂ ਮੁਕਾਬਲੇ ਹੋਏ
ਮਾਨਸਾ ਵਿੱਚ ਹੋਏ ਵਾਲੀਬਾਲ ਦੇ ਮੁਕਾਬਲੇ ਦੀ ਝਲਕ। -ਫੋਟੋ: ਮਾਨ
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 17 ਸਤੰਬਰ
ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੀ ਲੜੀ ਤਹਿਤ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਦੇ ਹੁਕਮਾਂ ’ਤੇ ਮਾਨਸਾ ਵਿੱਚ ਹੋ ਰਹੇ ਜ਼ਿਲ੍ਹਾ ਪੱਧਰੀ ਖੇਡਾਂ ਦੇ ਚੌਥੇ ਦਿਨ ਟੇਬਲ ਟੈਨਿਸ, ਫੁਟਬਾਲ, ਬੈਡਮਿੰਟਨ ਦੇ ਫਸਵੇਂ ਮੁਕਾਬਲੇ ਹੋਏ ਅਤੇ ਮੁਕਾਬਲਿਆਂ ਦੌਰਾਨ ਗਤਕਾ ਵਿਸ਼ੇਸ਼ ਤੌਰ ’ਤੇ ਖਿੱਚ ਦਾ ਕੇਂਦਰ ਰਿਹਾ। ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਅਤੇ ਐੱਸਐੱਚਓ ਬੇਅੰਤ ਸਿੰਘ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਹੌੌਂਸਲਾ ਅਫਜ਼ਾਈ ਕੀਤੀ। ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਖੇਡਾਂ ਦੇ ਚੌਥੇ ਦਿਨ ਬੈਡਮਿੰਟਨ ਲੜਕੀਆਂ ਦੇ ਮੁਕਾਬਲੇ ਵਿੱਚ ਗ੍ਰੀਨਲੈਂਡ ਸਕੂਲ ਬਰੇਟਾ ਮੋਹਰੀ ਰਿਹਾ। ਗਤਕਾ ਸਿੰਗਲ ਸੋਟੀ ਵਿੱਚ ਮੂਸਾ ਪਹਿਲੇ, ਕੋਟ ਧਰਮੂ ਦੂਜੇ ਅਤੇ ਮਾਨਸਾ ਤੀਜੇ ਸਥਾਨ ’ਤੇ ਰਿਹਾ। ਗੱਤਕਾ ਫਰੀ ਸੋਟੀ ਮੁਕਾਬਲੇ ਵਿੱਚ ਮਾਨਸਾ ਪਹਿਲੇ, ਮੂਸਾ ਦੂਜੇ ਅਤੇ ਬਰੇਟਾ ਤੀਜੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ ਟੇਬਲ ਟੈਨਿਸ ਅੰਡਰ-17 (ਕੁ) ਲੜਕੀਆਂ ਵਿੱਚ ਨਿਸ਼ਕਾਂ ਬਾਂਸਲ, ਪ੍ਰਵੀਨ ਕੌਰ ਅਤੇ ਲਵਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਫੁਟਬਾਲ ’ਚ ਅੰਡਰ-14 (ਕੁ) ਹੀਰੇਵਾਲਾ ਦੀ ਟੀਮ ਨੇ ਪਹਿਲਾ ਅਤੇ ਬਾਜੇਵਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ (ਮੁੰਡੇ) ’ਚ ਬਾਜੇਵਾਲਾ ਪਹਿਲੇ, ਫੱਤਾ ਮਾਲੋਕਾ ਦੂਜੇ ਅਤੇ ਗੁੜਥੜੀ ਤੀਜੇ ਸਥਾਨ ’ਤੇ ਰਿਹਾ। ਖੋ-ਖੋ ਵਿਚ ਸਰਦੂਲਗੜ੍ਹ ਪਹਿਲੇ, ਝੁਨੀਰ ਦੂਜੇ ਅਤੇ ਭੀਖੀ ਤੀਜੇ ਸਥਾਨ ’ਤੇ ਰਿਹਾ। ਬਾਸਕਟਬਾਲ ਅੰਡਰ-17 (ਮੁੰਡੇ) ਵਿਚ ਭੈਣੀਬਾਘਾ-ਏ ਟੀਮ ਪਹਿਲੇ, ਭੈਣੀ ਬਾਘਾ-ਬੀ ਟੀਮ ਦੂਜੇ ਅਤੇ ਭੈਣੀ ਬਾਘਾ-ਸੀ ਟੀਮ ਤੀਜੇ ਸਥਾਨ ’ਤੇ ਰਹੀ। ਬਾਸਕਟਬਾਲ ਅੰਡਰ-17 ਲੜਕੀਆਂ ਵਿਚ ਸਰਦੂਲਗੜ੍ਹ ਪਹਿਲੇ, ਭੈਣੀ ਬਾਘਾ ਦੂਜੇ ਅਤੇ ਭੀਖੀ ਤੀਜੇ ਸਥਾਨ ’ਤੇ ਰਿਹਾ।

Advertisement

ਫੁਟਬਾਲ ਵਿੱਚ ਕਾਲੇਕੇ ਦੀਆਂ ਖਿਡਾਰਨਾਂ ਨੇ ਬਾਜ਼ੀ ਮਾਰੀ

ਟੱਲੇਵਾਲ (ਲਖਵੀਰ ਸਿੰਘ ਚੀਮਾ): ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਤਹਿਤ ਵੱਖ ਵੱਖ ਖੇਡਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਜਾਰੀ ਹਨ, ਜਿਨ੍ਹਾ ਵਿੱਚੋਂ ਕੁੱਝ ਮੁਕਾਬਲੇ ਸਮਾਪਤ ਹੋ ਗਏ। ਫੁਟਬਾਲ ਅੰਡਰ 14 ਲੜਕੀਆਂ ਵਿੱਚ ਪਹਿਲੀ ਪੁਜੀਸ਼ਨ ਕਾਲੇਕੇ ਕਲੱਬ ਅਤੇ ਦੂਜੀ ਪੁਜੀਸ਼ਨ ਅਕਾਲ ਅਕੈਡਮੀ ਭਦੌੜ ਨੇ ਪ੍ਰਾਪਤ ਕੀਤੀ। ਅੰਡਰ 21 ਲੜਕੀਆਂ ਵਿੱੱਚ ਪਹਿਲੀ ਪੁਜੀਸ਼ਨ ਯੁਵਕ ਸੇਵਾਵਾਂ ਕਲੱਬ ਹਰੀਗੜ੍ਹ ਦੀ ਰਹੀ। ਕਬੱਡੀ ਨੈਸ਼ਨਲ ਸਟਾਈਲ ਉਮਰ ਵਰਗ ਅੰਡਰ 17 ਲੜਕੀਆਂ ਵਿੱਚ ਪਹਿਲੀ ਪੁਜੀਸ਼ਨ ਰਾਜੀਆ, ਦੂਜੀ ਪੁਜੀਸ਼ਨ ਨੈਣੇਵਾਲ, ਤੀਜੀ ਪੁਜੀਸ਼ਨ ਠੀਕਰੀਵਾਲ ਪਿੰਡ ਦੀ ਟੀਮ ਦੀ ਰਹੀ। ਐੱਲ.ਬੀ.ਐਸ ਕਾਲਜ ਬਰਨਾਲਾ ਵਿਚ ਹੋ ਰਹੇ ਬੈਡਮਿੰਟਨ ਦੇ ਮੁਕਾਬਲਿਆਂ ਵਿੱਚ ਅੰਡਰ ਵਿੱਚ 14 ਲੜਕਿਆਂ ਵਿੱਚ ਯੁਵਾਨ ਬਾਂਸਲ ਪਹਿਲੇ ਨੰਬਰ ’ਤੇ ਰਿਹਾ ਜਦਕਿ ਦੂਜੀ ਪੁਜੀਸ਼ਨ ਪਾਰਸ ਬਾਂਸਲ ਦੀ ਰਹੀ। ਅੰਡਰ 14 ਲੜਕੀਆਂ ਵਿੱਚ ਪਹਿਲੀ ਪੁਜੀਸ਼ਨ ਭਵਨਜੋਤ ਕੌਰ ਦੀ ਰਹੀ, ਦੂਜੀ ਪੁਜੀਸ਼ਨ ਭੂਮੀ ਦੀ ਰਹੀ। ਹੈਂਡਬਾਲ ਅੰਡਰ 21 ਵਿੱਚ ਲੜਕਿਆਂ ਵਿੱਚ ਸੰਤ ਬਾਬਾ ਫਲਗੂ ਦਾਸ ਸਪੋਰਟਸ ਕਲੱਬ ਸ਼ਹਿਣਾ ਨੇ ਪਹਿਲਾ ਅਤੇ ਮਾਤਾ ਗੁਜਰੀ ਪਬਲਿਕ ਸਕੂਲ ਧਨੌਲਾ ਨੇ ਦੂਜਾ ਸਥਾਨ ਹਾਸਲ ਕੀਤਾ। ਹੈਂਡਬਾਲ ਅੰਡਰ 17 ਵਿੱਚ ਲੜਕਿਆਂ ਵਿੱਚ ਪਹਿਲਾ ਸਥਾਨ ਪਿੰਡ ਜੰਗੀਆਣਾ, ਜਦਕਿ ਸੇਂਟ ਜੋਸਫ ਸਕੂਲ ਬਰਨਾਲਾ ਦੂਜੇ ਨੰਬਰ ਤੇ ਰਿਹਾ।

Advertisement

Advertisement
Author Image

Advertisement