ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਖੇਡਾਂ ਵਤਨ ਪੰਜਾਬ ਦੀਆਂ: ਦੌੜਾਂ ’ਚ ਸਨੇਹਾ ਤੇ ਗੁਰਸਾਰ ਅੱਵਲ

06:58 AM Sep 08, 2024 IST
ਕੁਰਾਲੀ ਦੇ ਸਟੇਡੀਅਮ ਵਿੱਚ ਫੁਟਬਾਲ ਦੀਆਂ ਟੀਮਾਂ ਨਾਲ ਪਤਵੰਤੇ।

ਮਿਹਰ ਸਿੰਘ
ਕੁਰਾਲੀ, 7 ਸਤੰਬਰ
‘ਖੇਡਾਂ ਵਤਨ ਪੰਜਾਬ ਦੀਆਂ’ ਦੇ ਬਲਾਕ ਮਾਜਰੀ ਦੇ ਖੇਡ ਮੁਕਾਬਲੇ ਅੱਜ ਕੁਰਾਲੀ ’ਚ ਸਿੰਘਪੁਰਾ ਰੋਡ ਦੇ ਸਟੇਡੀਅਮ ’ਚ ਹੋਏ, ਜਿੱਥੇ ਵੱਖ-ਵੱਖ ਉਮਰ ਵਰਗਾਂ ਦੇ ਅਥਲੈਟਿਕਸ, ਵਾਲੀਬਾਲ, ਫੁੱਟਬਾਲ, ਕਬੱਡੀ ਤੇ ਖੋ-ਖੋ ਦੇ ਮੁਕਾਬਲੇ ਹੋਏ।
ਜਾਣਕਾਰੀ ਮੁਤਾਬਕ ਲੜਕੀਆਂ ਦੇ ਅਥਲੈਟਿਕਸ ਮੁਕਾਬਲਿਆਂ ਦੌਰਾਨ 14 ਸਾਲ ਵਰਗ ਦੀਆਂ ਲੜਕੀਆਂ ਦੀ 60 ਮੀਟਰ ਦੌੌੜ ’ਚ ਸਨੇਹਾ ਜਦਕਿ ਇਸੇ ਉਮਰ ਵਰਗ ਦੀ 600 ਮੀਟਰ ਦੌੜ ਵਿੱਚ ਗੁਰਸਾਰ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਲੜਕੀਆਂ ਦੇ 17 ਸਾਲ ਵਰਗ ਦੇ ਮੁਕਾਬਲਿਆਂ ’ਚੋਂ 200 ਮੀਟਰ ਦੌੜ ’ਚ ਸਿਮਰਨਜੀਤ ਕੌਰ, 400 ਮੀਟਰ ਦੌੜ ਵਿੱਚ ਜਸਪ੍ਰੀਤ ਕੌਰ, 800 ਮੀਟਰ ਦੌੜ ਵਿੱਚ ਸ਼ਰੂਤੀ ਸੂਦ ਨੇ ਪਹਿਲਾ ਸਥਾਨ ਹਾਸਲ ਕੀਤਾ। ਲੜਕਿਆਂ ਦੀ 17 ਸਾਲ ਵਰਗ ਦੀ ਨੈਸ਼ਨਲ ਸਟਾਈਲ ਕਬੱਡੀ ਦੇ ਫਾਈਨਲ ਵਿੱਚ ਖਾਲਸਾ ਸਕੂਲ ਕੁਰਾਲੀ ਨੇ ਸਰਕਾਰੀ ਸੈਕੰਡਰੀ ਸਕੂਲ ਮੁੱਲਾਂਪੁਰ ਨੂੰ ਹਰਾਇਆ। ਸਰਕਲ ਸਟਾਈਲ ਕਬੱਡੀ 21 ਸਾਲ ਵਰਗ ’ਚ ਹੁਸ਼ਿਆਰਪੁਰ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਲੜਕਿਆ ਦੇ ਫੁਟਬਾਲ ਮੁਕਾਬਲੇ ਵੀ ਕਰਵਾਏ ਗਏ।

Advertisement

Advertisement