ਖੇਡਾਂ ਵਤਨ ਪੰਜਾਬ ਦੀਆਂ: ਬਾਸਕਟਬਾਲ ’ਚ ਗੁਰੂ ਨਾਨਕ ਸਟੇਡੀਅਮ ਦੀਆਂ ਲੜਕੀਆਂ ਅੱਵਲ
ਸਤਵਿੰਦਰ ਬਸਰਾ
ਲੁਧਿਆਣਾ, 18 ਸਤੰਬਰ
ਪੰਜਾਬ ਸਰਕਾਰ ਦੇ ਖੇਡ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਤਹਿਤ ਜ਼ਿਲ੍ਹਾ ਪੱਧਰ ਖੇਡ ਮੁਕਾਬਲਿਆਂ ਦੌਰਾਨ ਬਾਸਕਟਬਾਲ ਲੜਕੀਆਂ ਅੰਡਰ-14 ਵਰਗ ਵਿੱਚ ਗੁਰੂ ਨਾਨਕ ਸਟੇਡੀਅਮ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਨੇ ਦੱਸਿਆ ਕਿ ਅੱਜ ਸਾਫਟਬਾਲ, ਚੈੱਸ, ਕਿੱਕ ਬਾਕਸਿੰਗ, ਨੈੱਟਬਾਲ, ਲਾਅਨ ਟੈਨਿਸ ਅਤੇ ਬੈਡਮਿੰਟਨ ਦੇ ਮੁਕਾਬਲੇ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਲਾਅਨ ਟੈਨਿਸ ਅੰਡਰ-14 ਲੜਕਿਆਂ ਦੇ ਹਾਰਵੈਸਟ ਲਾਅਨ ਟੈਨਿਸ ਅਕੈਡਮੀ ਜੱਸੋਵਾਲ ਕੁਲਾਰ ਵਿੱਚ ਹੋਏ ਫਾਈਨਲ ਮੁਕਾਬਲਿਆਂ ਵਿੱਚ ਫੈਜ਼ਲ ਨੇ ਪਹਿਲਾ, ਇਸਾਨ ਚੋਪੜਾ ਨੇ ਦੂਜਾ ਅਤੇ ਸਿਧਾਨ ਅਗਰਵਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੇ ਅੰਡਰ-17 ਦੇ ਫਾਈਨਲ ਮੁਕਾਬਲਿਆਂ ਵਿੱਚ ਕ੍ਰਿਸਨਾ ਛਾਬੜਾ ਨੇ ਪਹਿਲਾ, ਡੀਵੇਨ ਸਾਰਫ ਨੇ ਦੂਜਾ ਅਤੇ ਪੁਨੀਤ ਸੋਨੀ ਨੇ ਤੀਜਾ ਸਥਾਨ, ਮਰਦ 41-50 ਵਰਗ ਗਰੁਪ ਦੇ ਮੁਕਾਬਲਿਆਂ ਵਿੱਚ ਅਮਿਤ ਗੁਪਤਾ ਨੇ ਪਹਿਲਾ, ਅਮਿਤ ਗੁਪਤਾ ਨੇ ਦੂਜਾ ਤੇ ਅਮਨਪ੍ਰੀਤ ਸਿੰਘ ਨੇ ਤੀਜਾ ਸਥਾਨ, ਮਰਦਾਂ ਦੇ 70 ਤੋਂ ਉਪਰ ਦੇ ਮੁਕਾਬਲਿਆਂ ਵਿੱਚ ਗੁਰਦੀਪ ਸਿੰਘ ਨੇ ਪਹਿਲਾ ਤੇ ਜੁਗਲ ਕਿਸ਼ੋਰ ਸੋਮਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਬਾਸਕਟਬਾਲ ਲੜਕੀਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਅੰਡਰ-14 ਗਰੁੱਪ ਵਿੱਚ ਗੁਰੂ ਨਾਨਕ ਸਟੇਡੀਅਮ ਦੀ ਟੀਮ ਨੇ ਪਹਿਲਾ, ਦੋਰਾਹਾ ਪਬਲਿਕ ਸਕੂਲ ਦੋਰਾਹਾ ਦੀ ਟੀਮ ਨੇ ਦੂਜਾ ਅਤੇ ਸੇਕਰਡ ਹਾਰਟ ਕਾਨਵੈਂਟ ਸਕੂਲ ਬੀ.ਆਰ ਐਸ ਨਗਰ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਅਤੇ 21 ਗਰੁੱਪ ਵਿੱਚ ਗੁਰੂ ਨਾਨਕ ਸਟੇਡੀਅਮ ਦੀ ਟੀਮ ਨੇ ਪਹਿਲਾ ਸਥਾਨ ਲਿਆ। ਸਾਫਟਬਾਲ ਲੜਕੀਆਂ ਅੰਡਰ-17 ਮੁਕਾਬਲਿਆਂ ਵਿੱਚ ਸ.ਸ.ਸ. ਕਾਸਾਬਾਦ ਦੀ ਟੀਮ ਨੇ ਬੀ.ਸੀ.ਐਮ ਸਕੂਲ ਫੋਕਲ ਪੁਆਇੰਟ ਦੀ ਟੀਮ ਨੂੰ 15-0 ਦੇ ਫਰਕ ਨਾਲ, ਕੋਚਿੰਗ ਸੈਂਟਰ ਮੱਲ੍ਹਾ ਦੀ ਟੀਮ ਨੇ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਦਸਮੇਸ ਨਗਰ ਦੀ ਟੀਮ ਨੂੰ 10-0 ਦੇ ਫਰਕ ਨਾਲ ਅਤੇ ਸਹੀਦ-ਏ-ਆਜ਼ਮ ਸੁਖਦੇਵ ਥਾਪਰ ਸ.ਸ.ਸ ਸਕੂਲ ਭਰਤ ਨਗਰ ਦੀ ਟੀਮ ਨੇ ਸਰਕਾਰੀ ਕੰਨਿਆ ਸੀਨੀ. ਸੈਕੰਡਰੀ ਸਕੂਲ ਗਿੱਲ ਦੀ ਟੀਮ ਨੂੰ 2-0 ਦੇ ਫਰਕ ਨਾਲ ਹਰਾਇਆ। ਬੈਡਮਿੰਟਨ ਲੜਕੀਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਅੰਡਰ-14 ਗਰੁੱਪ ਵਿੱਚ ਕਾਮਿਲ ਸੱਭਰਵਾਲ ਨੇ ਅੰਡਰ-17 ਵਿੱਚ ਗੁਰਸਿਮਰਤ ਕੌਰ ਚਾਹਲ, ਅੰਡਰ-21 ਗਰੁੱਪ ਵਿੱਚ ਅਨੁਪਮਾ, 31-40 ਸਾਲ ਗਰੁੱਪ ਵਿੱਚ ਸਰੁਤੀ ਮੋਂਗਾ, 41-50 ਸਾਲ ਗਰੁੱਪ ਵਿੱਚ ਗਗਨ ਗਰਗ ਨੇ ਪਹਿਲਾ, 51-60 ਸਾਲ ਦੇ ਗਰੁੱਪ ਵਿੱਚ ਰਵਿੰਦਰ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਚੈੱਸ 31-40 ਵਿਮੈੱਨ ਮੁਕਾਬਲਿਆਂ ਵਿੱਚ ਗੁਰਪ੍ਰੀਤ ਕੌਰ ਨੇ ਪਹਿਲਾ, ਸਾਕਸ਼ੀ ਨੇ ਦੂਜਾ, ਰਜਨੀ ਬਾਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।