ਖੇਡਾਂ ਵਤਨ ਪੰਜਾਬ ਦੀਆਂ: ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਭਲਕ ਤੋਂ
ਸਤਨਾਮ ਸਿੰਘ ਸੱਤੀ
ਮਸਤੂਆਣਾ ਸਾਹਿਬ, 14 ਸਤੰਬਰ
ਖੇਡਾਂ ਵਤਨ ਪੰਜਾਬ ਦੀਆਂ- 2024 ਦੇ ਤੀਜੇ ਸੀਜ਼ਨ ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦੀ ਸ਼ੁਰੂਆਤ 16 ਸਤੰਬਰ ਤੋਂ ਕਰਵਾਈ ਜਾ ਰਹੀ ਹੈ। ਜ਼ਿਲ੍ਹਾ ਖੇਡ ਅਫ਼ਸਰ ਨਵਦੀਪ ਸਿੰਘ ਨੇ ਦੱਸਿਆ ਕਿ 16 ਅਤੇ 17 ਸਤੰਬਰ ਨੂੰ ਲੜਕੀਆਂ ਦੇ ਬਾਕਸਿੰਗ ਮੁਕਾਬਲੇ ਸਾਈਂ ਸੈਂਟਰ ਮਸਤੂਆਣਾ ਸਾਹਿਬ ਵਿਖੇ ਕਰਵਾਏ ਜਾਣਗੇ, ਜਦੋਂਕਿ 18 ਤੋਂ 22 ਸਤੰਬਰ ਤੱਕ ਸੰਤ ਅਤਰ ਸਿੰਘ ਅਕਾਲ ਅਕੈਡਮੀ ਮਸਤੂਆਣਾ ਸਾਹਿਬ ਵਿਖੇ ਫੁੱਟਬਾਲ ਅੰਡਰ 14, 21, 21-30, 31-40 (ਲੜਕੇ/ਲੜਕੀਆਂ) ਦੇ ਮੁਕਾਬਲੇ ਹੋਣਗੇ। ਇਸੇ 19 ਤੋਂ 22 ਤੱਕ ਅਕਾਲ ਡਿਗਰੀ ਕਾਲਜ ਆਫ਼ ਫ਼ਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਕਬੱਡੀ ਨੈਸ਼ਨਲ ਸਟਾਈਲ ਦੇ ਸਾਰੇ ਉਮਰ ਵਰਗ (ਲੜਕੇ/ਲੜਕੀਆਂ) ਅਤੇ ਕਬੱਡੀ ਸਰਕਲ ਸਟਾਈਲ ਦੇ ਅੰਡਰ 14, 17, 21-30, 31-40 (ਲੜਕੇ/ਲੜਕੀਆਂ) ਦੇ ਮੁਕਾਬਲਿਆਂ ਤੋਂ ਇਲਾਵਾ ਸਾਈਂ ਸੈਂਟਰ ਮਸਤੂਆਣਾ ਸਾਹਿਬ ਵਿਖੇ ਲੜਕਿਆਂ ਦੇ ਬਾਕਸਿੰਗ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ 22 ਸਤੰਬਰ ਨੂੰ ਸਾਈ ਸੈਂਟਰ ਮਸਤੁਆਣਾ ਸਾਹਿਬ ਵਿਖੇ ਵਾਲੀਬਾਲ ਸਮੈਸਿੰਗ ਤੇ ਵਾਲੀਬਾਲ ਸ਼ੂਟਿੰਗ ਦੇ ਮੁਕਾਬਲੇ ਹੋਣਗੇ ਜਦੋਂਕਿ 22 ਤੋਂ 24 ਤੱਕ ਸੰਤ ਅਤਰ ਸਿੰਘ ਅਕਾਲ ਅਕੈਡਮੀ ਮਸਤੂਆਣਾ ਸਾਹਿਬ ਵਿਖੇ ਫੁਟਬਾਲ (ਅੰਡਰ 17 ਲੜਕੇ/ਲੜਕੀਆਂ) ਕਰਵਾਏ ਜਾਣਗੇ। ਨਵਦੀਪ ਸਿੰਘ ਨੇ ਦੱਸਿਆ ਕਿ 22 ਅਤੇ 23 ਸਤੰਬਰ ਨੂੰ ਸ਼ਹੀਦ ਊਧਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ ਸੁਨਾਮ ਵਿਖੇ ਪਾਵਰ ਲਿਫਟਿੰਗ (ਲੜਕੇ/ ਲੜਕੀਆਂ) ਦੇ ਮੁਕਾਬਲੇ ਹੋਣਗੇ, ਜਦੋਂਕਿ 24 ਸਤੰਬਰ ਨੂੰ ਵੇਟ ਲਿਫਟਿੰਗ (ਲੜਕੇ/ ਲੜਕੀਆਂ) ਦੇ ਮੁਕਾਬਲੇ ਹੋਣਗੇ ਅਤੇ ਸਾਈ ਸੈਂਟਰ ਮਸਤੂਆਣਾ ਸਾਹਿਬ ਵਿਖੇ ਵਾਲੀਬਾਲ ਸਮੈਸਿੰਗ ਅਤੇ ਵਾਲੀਬਾਲ ਸ਼ੂਟਿੰਗ (ਅੰਡਰ 14 ਤੋਂ ਬਿਨਾਂ ਬਾਕੀ ਰਹਿੰਦੇ ਉਮਰ ਵਰਗ (ਲੜਕੇ) ਵਿੱਚ ਦੇ ਮੁਕਾਬਲੇ ਕਰਵਾਏ ਜਾਣਗੇ।