ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖੇਡਾਂ ਵਤਨ ਪੰਜਾਬ ਦੀਆਂ: ਖੇਡ ਸਹੂਲਤਾਂ ਪੱਖੋਂ ਬਰਨਾਲਾ ਜ਼ਿਲ੍ਹਾ ਫਾਡੀ

07:26 AM Aug 30, 2024 IST
ਬਰਨਾਲਾ ਦੀ ਇੱਕ ਨਿੱਜੀ ਸੰਸਥਾ ਵਿੱਚ ਕਰਵਾਏ ਖੇਡ ਮੁਕਾਬਲੇ ਦੀ ਪੁਰਾਣੀ ਤਸਵੀਰ।

ਲਖਵੀਰ ਸਿੰਘ ਚੀਮਾ
ਟੱਲੇਵਾਲ,­ 29 ਅਗਸਤ
‘ਖੇਡਾਂ ਵਤਨ ਪੰਜਾਬ ਦੀਆਂ’ ਦੇ ਤੀਜੇ ਐਡੀਸ਼ਨ ਦਾ ਰਸਮੀ ਆਗਾਜ਼ ਅੱਜ ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਜਾ ਰਿਹਾ ਹੈ। ਬਰਨਾਲਾ ਜ਼ਿਲ੍ਹੇ ਵਿਚ ਸਰਕਾਰੀ ਪੱਧਰ ’ਤੇ ਨਾ-ਮਾਤਰ ਖੇਡ ਸਹੂਲਤਾਂ ਹੋਣ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਡ ਵਿਭਾਗ ਨੇ ਇਸ ਵਾਰ ਫ਼ਿਰ ਇਸ ਮਹਾਕੁੰਭ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਨਿੱਜੀ ਸੰਸਥਾਵਾਂ ’ਤੇ ਟੇਕ ਲਾਈ ਬੈਠਾ ਹੈ। ਦੋ ਵਰ੍ਹੇ ਪਹਿਲਾਂ ਇਨ੍ਹਾਂ ਖੇਡਾਂ ਦੇ ਸ਼ੁਰੂਆਤੀ ਦੌਰ ਵਿਚ ਤਤਕਾਲੀ ਖੇਡ ਮੰਤਰੀ ਸਥਾਨਕ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਜਗ੍ਹਾ-ਜਗ੍ਹਾ ਐਲਾਨ ਕੀਤਾ ਸੀ ਕਿ ਸੂਬੇ ਅਤੇ ਖ਼ਾਸ ਤੌਰ ’ਤੇ ਜ਼ਿਲ੍ਹੇ ਅੰਦਰ ਖੇਡ ਕ੍ਰਾਂਤੀ ਲਿਆਂਦੀ ਜਾਵੇਗੀ ਪਰ ਦੋ ਸਾਲ ਬੀਤ ਜਾਣ ਮਗਰੋਂ ਵੀ ਖੇਡ ਸਹੂਲਤਾਂ ਦੇ ਮਾਮਲੇ ਵਿੱਚ ਬਰਨਾਲਾ ਫਾਡੀ ਹੀ ਸਾਬਤ ਹੋਇਆ ਹੈ। ਮੰਤਰੀ ਵੱਲੋਂ ਕੀਤੇ ਬਹੁਤੇ ਐਲਾਨ ਸਿਰਫ ਐਲਾਨ ਤਕ ਹੀ ਸੀਮਤ ਰਹੀਆਂ। ਆਗਾਮੀ ਪਹਿਲੀ ਸਤੰਬਰ ਤੋਂ ਬਲਾਕ ਪੱਧਰੀ ਮੁਕਾਬਲੇ ਸ਼ੁਰੂ ਹੋ ਜਾਣਗੇ। ਉਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਅਤੇ ਸੂਬਾ ਪੱਧਰੀ ਮੁਕਾਬਲੇ ਹੋਣਗੇ।
ਪਿਛਲੇ ਦੋ ਵਰ੍ਹਿਆਂ ਤੋਂ ਅਥਲੈਟਿਕਸ ਦੇ ਮੁਕਾਬਲਿਆਂ ਲਈ ਬਾਬਾ ਕਾਲਾ ਮਹਿਰ ਸਟੇਡੀਅਮ ਨੂੰ ਛੱਡ ਕੇ ਲਗਪਗ ਸਾਰੀਆਂ ਖੇਡਾਂ ਦੇ ਮੁਕਾਬਲੇ ਨਿੱਜੀ ਸੰਸਥਾਵਾਂ ਵਿਚ ਕਰਵਾਏ ਜਾ ਰਹੇ ਹਨ। ਪਿਛਲੇ ਵਰ੍ਹੇ ਸੂਬਾ ਪੱਧਰੀ ਨੈੱਟਬਾਲ ਮੁਕਾਬਲੇ ਐਸ.ਡੀ ਕਾਲਜ­ ਬੈਡਮਿੰਟਨ ਦੇ ਮੁਕਾਬਲੇ, ਐਲਬੀਐੱਸ ਕਾਲਜ ਅਤੇ ਟੈਬਲ ਟੈਨਿਸ ਦੇ ਮੁਕਾਬਲੇ ਸਥਾਨਕ ਕਲੱਬ ਵਿਚ ਕਰਾਏ ਗਏ। ਇਸ ਵਾਰ ਵੀ ਹਾਲਤ ਉਸੇ ਤਰ੍ਹਾਂ ਦੀ ਹੈ। ਜ਼ਿਲ੍ਹਾ ਖੇਡ ਵਿਭਾਗ ਦੀ ਹਾਲਤ ਵੀ ਤਰਸਯੋਗ ਹੈ। ਇਸ ਸਮੇਂ ਜ਼ਿਲ੍ਹੇ ਭਰ ਵਿੱਚ ਸਿਰਫ਼ ਚਾਰ ਪੱਕੇ ਕੋਚ ਹਨ ਜਦਕਿ 4 ਆਰਜ਼ੀ ਹਨ­, ਜਿਨ੍ਹਾਂ ’ਚ ਇਕ ਬੈਡਮਿੰਟਨ ਕੋਚ ‘ਖੇਲੋ ਇੰਡੀਆ’ ਸਕੀਮ ਤਹਿਤ ਕੇਂਦਰ ਸਰਕਾਰ ਵੱਲੋਂ ਤਾਇਨਾਤ ਹੈ। ਜ਼ਿਲ੍ਹਾ ਖੇਡ ਅਧਿਕਾਰੀ ਉਮੇਸ਼ਵਰੀ ਸ਼ਰਮਾ ਦਾ ਕਹਿਣਾ ਹੈ ਕਿ ਨਵੇਂ ਖੇਡ ਮੈਦਾਨਾਂ ਦੇ ਪ੍ਰਾਜੈਕਟਾਂ ਉਪਰ ਲਗਾਤਾਰ ਜ਼ਿਲ੍ਹੇ ਵਿੱਚ ਕੰਮ ਚੱਲ ਰਿਹਾ ਹੈ ਅਤੇ ਬਹੁਤ ਜਲਦ ਨਵੇਂ ਖੇਡ ਮੈਦਾਨ ਖਿਡਾਰੀਆਂ ਲਈ ਤਿਆਰ ਹੋ ਜਾਣਗੇ। ਇਸ ਵਾਰ ਪਹਿਲਾਂ ਵਾਲੇ ਖੇਡ ਮੈਦਾਨਾਂ ਵਿੱਚ ਹੀ ਮੁਕਾਬਲੇ ਕਰਵਾਏ ਜਾਣਗੇ­, ਜਦਕਿ ਅਗਲੇ ਵਰ੍ਹੇ ਇਹ ਖੇਡਾਂ ਨਵੇਂ ਮੈਦਾਨਾਂ ਵਿੱਚ ਹੋਣਗੀਆਂ।

Advertisement

Advertisement