ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਖੇਡਾਂ ਵਤਨ ਪੰਜਾਬ ਦੀਆਂ: ਫੁਟਬਾਲ ਵਿੱਚ ਵਿਵੇਕ ਤੇ ਆਰੀਆ ਸਕੂਲ ਜੇਤੂ

09:03 AM Sep 07, 2024 IST
ਖਿਡਾਰੀਆਂ ਨਾਲ ਜਾਣ-ਪਛਾਣ ਕਰਦੇ ਹੋਏ ਮੁਹਾਲੀ ਦੇ ਐੱਸਡੀਐੱਮ ਦੀਪਾਂਕਰ ਗਰਗ।

ਖੇਤਰੀ ਪ੍ਰਤੀਨਿਧ
ਐਸਏਐਸ ਨਗਰ(ਮੁਹਾਲੀ), 6 ਸਤੰਬਰ
ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੇ ਮੁਹਾਲੀ ਬਲਾਕ ਦੇ ਮੁਕਾਬਲੇ ਇੱਥੇ ਸੈਕਟਰ-78 ਦੇ ਬਹੁਮੰਤਵੀ ਖੇਡ ਭਵਨ ਵਿੱਚ ਆਰੰਭ ਹੋ ਗਏ। ਖੇਡਾਂ ਦੀ ਸ਼ੁਰੂਆਤ ਐੱਸਡੀਐੱਮ ਦੀਪਾਂਕਰ ਗਰਗ ਨੇ ਕੀਤੀ। ਇਸ ਮੌਕੇ ਏਡੀਐੱਸ ਪਰਮਿੰਦਰ ਸਿੰਘ ਮੁਹਾਲੀ, ਜ਼ਿਲ੍ਹਾ ਖੇਡ ਅਫ਼ਸਰ ਰੁਪੇਸ਼ ਕੁਮਰਾ ਬੇਗੜਾ ਨੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਲਈ 500 ਖਿਡਾਰੀ ਪੁੱਜੇ।
ਫੁਟਬਾਲ, ਅਥਲੈਟਿਕਸ, ਕਬੱਡੀ, ਖੋ-ਖੋ, ਕਬੱਡੀ (ਸਰਕਲ/ ਨੈਸ਼ਨਲ ਸਟਾਈਲ), ਵਾਲੀਬਾਲ ਦੇ ਮੁਕਾਬਲਿਆਂ ਵਿੱਚ ਅੰਡਰ-14 ਤੋਂ ਲੈ ਕੇ 70 ਸਾਲਾਂ ਤੱਕ ਦੇ ਖਿਡਾਰੀ ਭਾਗ ਲੈ ਰਹੇ ਹਨ।
ਅੱਜ ਸ਼ੁਰੂ ਹੋਈਆਂ ਖੇਡਾਂ ਦੇ ਨਤੀਜਿਆਂ ਵਿੱਚ ਫੁਟਬਾਲ ਅੰਡਰ-14 ਲੜਕਿਆਂ ਵਿੱਚ ਵਿਵੇਕ ਹਾਈ ਸਕੂਲ, ਲੜਕੀਆਂ ਵਿੱਚ ਬੀਐੱਸਐੱਚ ਆਰੀਆ ਸਕੂਲ ਸੋਹਾਣਾ, ਅੰਡਰ-17 ਲੜਕੀਆਂ ਦੇ ਮੈਚਾਂ ਵਿਚ ਕੋਚਿੰਗ ਸੈਂਟਰ ਟੀਮ ਸੈਕਟਰ-78 ਦੀ ਟੀਮ ਜੇਤੂ ਰਹੀ। ਲੜਕਿਆਂ ਦੇ ਅੰਡਰ-14 ਲੰਮੀ ਛਾਲ ਮੁਕਾਬਲੇ ਵਿੱਚ ਸਾਹਿਲ ਨੇ ਪਹਿਲਾ, ਸ਼ਾਟਪੁੱਟ ਵਿਚ ਅਨਹਦਬੀਰ ਨੇ ਪਹਿਲਾ, 600 ਮੀਟਰ ਦੌੜ ਵਿਚ ਰੌਣਕ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਅੰਡਰ-14 ਲੜਕੀਆਂ ਦੀ ਲੰਮੀ ਛਾਲ ਵਿਚ ਸੁਪ੍ਰੀਤ ਨੇ ਪਹਿਲਾ, ਸ਼ਾਟਪੁੱਟ ਵਿੱਚ ਗੌਤਮੀ ਪਹਿਲੇ, 600 ਮੀਟਰ ਦੌੜ ਵਿਚ ਦੀਪਤੀ ਪਹਿਲੇ ਸਥਾਨ ’ਤੇ ਰਹੀ।
ਕਬੱਡੀ ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿੱਚ ਸਬ-ਸੈਂਟਰ ਅਬਰਾਵਾਂ, ਅੰਡਰ-17 (ਲੜਕੇ) ਵਿਚ ਆਰੀਆ ਸਕੂਲ ਸੋਹਾਣਾ ਤੇ ਕਬੱਡੀ ਅੰਡਰ-21 ਲੜਕਿਆਂ ਵਿੱਚ ਮੈਰੀਟੋਰੀਅਸ ਸਕੂਲ ਜੇਤੂ ਰਹੇ।
ਅੰਡਰ-17 (ਲੜਕੇ) ਲੰਮੀ ਛਾਲ ਵਿਚ ਗੁਰਮਨਜੀਤ ਸਿੰਘ, ਸ਼ਾਟਪੁੱਟ ’ਚ ਸਾਹਿਬਜੋਤ ਪਹਿਲੇ ਸਥਾਨ ’ਤੇ ਰਹੇ। ਅੰਡਰ-17 (ਲੜਕੀਆਂ) ਦੇ ਸ਼ਾਟਪੁੱਟ ਵਿਚ ਜੁਆਏ ਬੈਦਵਾਣ ਮਟੌਰ, ਦੌੜ 100 ਮੀਟਰ ’ਚ ਅਦਿੱਤੀ ਲੋਰੀਆਂ ਜੇਤੂ ਰਹੀਆਂ।

Advertisement

Advertisement