ਖੇਡਾਂ ਵਤਨ ਪੰਜਾਬ ਦੀਆਂ: ਲੁਧਿਆਣਾ ’ਚ ਅਥਲੈਟਿਕ, ਖੋ-ਖੋ, ਫੁੱਟਬਾਲ ਤੇ ਹੈਂਡਬਾਲ ਮੁਕਾਬਲੇ
ਖੇਤਰੀ ਪ੍ਰਤੀਨਿਧ
ਲੁਧਿਆਣਾ, 24 ਸਤੰਬਰ
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਲੁਧਿਆਣਾ ਜ਼ਿਲ੍ਹੇ ਵਿੱਚ ਅਥਲੈਟਿਕਸ, ਖੋ-ਖੋ, ਫੁੱਟਬਾਲ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਵਿੱਚੋਂ ਲੜਕੀਆਂ ਦੇ ਅੰਡਰ-14 ਦੀ 60 ਮੀਟਰ ਦੌੜ ਵਿੱਚੋਂ ਖੁਸ਼ੀ ਤਿਆਗੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਖੋ-ਖੋ ਵਿੱਚ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਅਤੇ ਫੁੱਟਬਾਲ ਵਿੱਚ ਮਾਛੀਵਾੜਾ- ਏ ਟੀਮ ਜੇਤੂ ਰਹੀ। ਜਾਣਕਾਰੀ ਮੁਤਾਬਕ ਅਥਲੈਟਿਕਸ ਲੜਕੀਆਂ ਦੇ ਅੰਡਰ-14 ਵਰਗ ਦੇ ਹੋਏ ਮੁਕਾਬਲਿਆਂ ਵਿੱਚੋਂ 60 ਮੀਟਰ ਦੌੜ ਵਿੱਚ ਖੁਸ਼ੀ ਤਿਆਗੀ ਪਹਿਲੇ, ਜਸਲੀਨ ਕੌਰ ਦੂਜੇ ਅਤੇ ਅਨੁਸ਼ਕਾ ਸ਼ਰਮਾ ਤੀਜੇ, ਲੰਮੀ ਛਾਲ ਵਿੱਚ ਪ੍ਰਭਨੂਰ ਕੌਰ ਨੇ ਪਹਿਲਾ, ਅਵਨੀਤ ਕੌਰ ਨੇ ਦੂਜਾ ਅਤੇ ਸਨੇਹਪ੍ਰੀਤ ਕੌਰ ਅਤੇ ਅਨੁਸ਼ਕਾ ਸ਼ਰਮਾ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਅੰਡਰ-17 ਵਰਗ ਦੀ 1500 ਮੀਟਰ ਦੌੜ ਵਿੱਚ ਚਾਂਦਨੀ ਕੁਮਾਰੀ, 100 ਮੀਟਰ ਦੌੜ ਵਿੱਚ ਗੁਰਲੀਨ ਕੌਰ, ਸ਼ਾਟਪੁੱਟ ਵਿੱਚ ਜਸਨਮਨ ਕੌਰ, ਲੰਬੀ ਛਾਲ ਵਿੱਚ ਖੁਸ਼ਪ੍ਰੀਤ ਕੌਰ ਨੇ ਪਹਿਲੇ ਸਥਾਨ ਲਏ। ਲੜਕੀਆਂ ਅੰਡਰ-21 ਵਰਗ ਦੇ 100 ਮੀਟਰ ਦੌੜ ਮੁਕਾਬਲੇ ਵਿੱਚ ਅਨਮੋਲਦੀਪ ਕੌਰ, 1500 ਮੀਟਰ ਦੌੜ ਵਿੱਚ ਅਨੰਤਜੋਤ ਕੌਰ, 400 ਮੀਟਰ ਦੌੜ ਵਿੱਚ ਵੀਰਪਾਲ ਕੌਰ, ਸ਼ਾਟਪੁੱਟ ਵਿੱਚ ਦਿਵਨੂਰ ਕੌਰ ਤੇ ਲੰਬੀ ਛਾਲ ਵਿੱਚ ਸਿਮਰਨਜੋਤ ਕੌਰ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ। ਖੋ-ਖੋ ਅੰਡਰ-17 ਲੜਕੀਆਂ ਵਿੱਚੋਂ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਨੇ ਪਹਿਲਾ, ਕੋਚਿੰਗ ਸੈਂਟਰ ਸੋਹੀਆ ਨੇ ਦੂਜਾ ਅਤੇ ਸ਼ਿਫਾਲੀ ਇੰਟਰਨੈਸ਼ਨਲ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਅੰਡਰ-14 ਲੜਕੀਆਂ ਦੇ ਮੁਕਾਬਲੇ ਵਿੱਚ ਪੱਖੋਵਾਲ ਬੀ- ਟੀਮ ਨੇ ਸਮਰਾਲਾ ਏ ਟੀਮ ਨੂੰ 2-1 ਨਾਲ, ਖੰਨਾ- ਬੀ ਟੀਮ ਨੇ ਮਿਉਂਸਿਪਲ ਕਾਰਪੋਰੇਸ਼ਨ ਦੀ ਟੀਮ ਨੂੰ 3-0 ਨਾਲ, ਜਗਰਾਉਂ- ਏ ਟੀਮ ਨੇ ਮਾਛੀਵਾੜਾ ਨੂੰ 5-4 ਨਾਲ, ਡੇਹਲੋਂ- ਏ ਟੀਮ ਨੇ ਦੋਰਾਹਾ- ਏ ਟੀਮ ਨੂੰ 3-0 ਨਾਲ, ਖੰਨਾ ਏ ਨੇ ਪੱਖੋਵਾਲ- ਬੀ ਟੀਮ ਨੂੂੰ 2-1 ਨਾਲ ਅਤੇ ਪੱਖੋਵਾਲ- ਏ ਟੀਮ ਨੇ ਖੰਨਾ ਬੀ ਟੀਮਨੂੰ 2-0 ਨਾਲ ਹਰਾਇਆ। ਹੈਂਡਬਾਲ ਲੜਕੀਆਂ ਅੰਡਰ-14 ਵਰਗ ਵਿੱਚ ਪੀਏਯੂ ਲੁਧਿਆਣਾ, ਜੇਈਡੀ ਅਕੈਡਮੀ, ਬੀਵੀਐੱਮ ਕਿਚਲੂ ਨਗਰ, ਸਰਕਾਰੀ ਕੰਨਿਆ ਸਮਾਰਟ ਸਕੂਲ ਕਟਾਣੀ ਜੀਏਡੀ ਦੀਆਂ ਟੀਮਾਂ ਨੇ ਜਿੱਤਾਂ ਦਰਜ ਕੀਤੀਆਂ।