ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਖੇਡ ਮੰਤਰਾਲੇ ਵੱਲੋਂ ਲਕਸ਼ੈ ਸੇਨ ਨੂੰ ਫਰਾਂਸ ਤੇ ਸਿੰਧੂ ਨੂੰ ਜਰਮਨੀ ’ਚ ਟਰੇਨਿੰਗ ਲੈਣ ਦੀ ਮਨਜ਼ੂਰੀ

07:06 AM May 24, 2024 IST

ਨਵੀ ਦਿੱਲੀ, 23 ਮਈ
ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਤੇ ਪੀਵੀ ਸਿੰਧੂ ਓਲੰਪਿਕ ਦੀਆਂ ਤਿਆਰੀਆਂ ਲਈ ਕ੍ਰਮਵਾਰ ਫਰਾਂਸ ਅਤੇ ਜਰਮਨੀ ’ਚ ਟਰੇਨਿੰਗ ਲੈਣਗੇ। ਖੇਡ ਮੰਤਰਾਲੇ ਨੇ ਮਿਸ਼ਨ ਓਲੰਪਿਕ ਸੈੱਲ (ਐੱਮਓਸੀ) ਨੇ ਦੋਵਾਂ ਖਿਡਾਰੀਆਂ ਨੂੰ ਵਿੱਤੀ ਸਹਾਇਤਾ ਦੇਣ ਲਈ ਮਨਜ਼ੂਰੀ ਦੇ ਦਿੱਤੀ ਹੈ। ਮੰਤਰਾਲੇ ਨੇ ਇਹ ਜਾਣਕਾਰੀ ਇੱਕ ਬਿਆਨ ਰਾਹੀਂ ਦਿੱਤੀ। ਲਕਸ਼ੈ ਸੇਨ ਨੇ ਫਰਾਂਸ ਦੇ ਮਾਰਸਿਲੇ ’ਚ 12 ਦਿਨਾ ਟਰੇਨਿੰਗ ਸੈਸ਼ਨ ਲਈ ਵਿੱਤੀ ਮਦਦ ਮੰਗੀ ਸੀ। ਓਲੰਪਿਕ ਤੋਂ ਪਹਿਲਾਂ ਉਹ ਫਰਾਂਸ ’ਚ 8 ਤੋਂ 21 ਜੁਲਾਈ ਤੱਕ ਟਰੇਨਿੰਗ ਲਵੇਗਾ। ਲਕਸ਼ੈ ਸੇਨ ਨੇ ਓਲੰਪਿਕ ’ਚ ਪੁਰਸ਼ਾਂ ਦੇ ਸਿੰਗਲਜ਼ ਮੁਕਾਬਲੇ ’ਚ ਹਿੱਸਾ ਲੈਣਾ ਹੈ। ਸਿੰਧੂ ਦੀ ਤਜਵੀਜ਼ ਜਰਮਨ ਦੇ ਸਾਰਬਰੂਕੇਨ ’ਚ ਹੈਰਮਨ-ਨਿਊਬਰਗਰ ਸਪੋਰਟਸਸ਼ੁਲ ’ਚ ਟਰੇਨਿੰਗ ਲੈਣ ਦੀ ਸੀ। ਓਲੰਪਿਕ ਖੇਡਾਂ ਲਈ ਪੈਰਿਸ ਜਾਣ ਤੋਂ ਪਹਿਲਾਂ ਉਹ ਉੱਥੇ ਇੱਕ ਮਹੀਨਾ ਟਰੇਨਿੰਗ ਲਵੇਗੀ।
ਖੇਡ ਮੰਤਰਾਲੇ ਨੇ ਕਿਹਾ ਕਿ ਮੀਟਿੰਗ ਦੌਰਾਨ ਐੱਮਓਸੀ ਨੇ ਮਿਸ਼ਨ ‘ਟਾਰਗੇਟ ਓਲੰਪਿਕ ਪੋਡੀਅਮ (ਟੌਪਸ) ਤਹਿਤ ਟੈਨਿਸ ਖਿਡਾਰੀ ਸਰੀਜਾ ਅਕੁਲਾ ਤੇ ਤੀਰਅੰਦਾਜ਼ ਤਿਸ਼ਾ ਪੂਨੀਆ ਦੇ ਉਪਕਰਨ ਖਰੀਦਣ ਲਈ ਤਜਵੀਜ਼ਾਂ ਅਤੇ ਗੌਲਫਰ ਅਦਿਤੀ ਅਸ਼ੋਕ ਤੇ ਤੈਰਾਕ ਆਰੀਅਨ ਨਹਿਰਾ ਦੇ ਪ੍ਰਸਤਾਵਾਂ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਐੱਮਓਸੀ ਨੇ ਟੇਬਲ ਟੈਨਿਸ ਖਿਡਾਰੀ ਹਰਮੀਤ ਦੇਸਾਈ, ਮਹਿਲਾ 4x100 ਮੀਟਰ ਰਿਲੇਅ ਟੀਮ ਨੂੰ ਕੋਰ ਗਰੁੱਪ ’ਚ ਸ਼ਾਮਲ ਕੀਤਾ ਅਤੇ ਪਹਿਲਵਾਨ ਨਿਸ਼ਾ ਤੇ ਰਿਤੀਕਾ ਨੂੰ ਕੋਰ ਗਰੁੱਪ ’ਚ ਸ਼ਾਮਲ ਕਰਨ ਦੀ ਮਨਜ਼ੂਰੀ ਦਿੱਤੀ। ਇਸ ਦੌਰਾਨ ਉੱਭਰਦੇ ਗੌਲਫਰ ਕਾਰਤਿਕ ਸਿੰਘ ਨੂੰ ਵੀ ਟੌਪਸ ਡਿਵੈੱਲਪਮੈਂਟ ਗਰੁੱਪ ’ਚ ਸ਼ਾਮਲ ਕੀਤਾ ਗਿਆ ਹੈ। -ਪੀਟੀਆਈ

Advertisement

Advertisement
Advertisement