ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਯਾਨੰਦ ਮੈਡੀਕਲ ਕਾਲਜ ’ਚ ਸਪੋਰਟਸ ਮੀਟ ‘ਸਮੈਸ਼- 2024’ ਕਰਵਾਈ

06:50 AM Oct 10, 2024 IST
ਖੇਡ ਮੁਕਾਬਲਿਆਂ ਦੇ ਜੇਤੂ ਆਪਣੇ ਇਨਾਮਾਂ ਨਾਲ। -ਫੋਟੋ: ਬਸਰਾ

ਖੇਤਰੀ ਪ੍ਰਤੀਨਿਧ
ਲੁਧਿਆਣਾ, 9 ਅਕਤੂਬਰ
ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਸਾਲਾਨਾ ਅੰਤਰ ਬੈਚ ਸਪੋਰਟਸ ਮੀਟ ਸਮੈਸ਼- 2024 ਕਰਵਾਈ ਗਈ। ਇਸ ਵਿੱਚ ਐੱਮਬੀਬੀਐੱਸ ਦੇ ਸਾਰੇ ਬੈਚਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰਬੰਧਕ ਕਮੇਟੀ ਦੇ ਸਕੱਤਰ ਬਿਪਿਨ ਗੁਪਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਹੋਰ ਅਧਿਕਾਰੀਆਂ ਮੁਕੇਸ਼ ਕੁਮਾਰ, ਪ੍ਰਿੰ. ਡਾ. ਜੀਐੱਸ ਵਾਂਡਰ, ਡਾ. ਸੰਦੀਪ ਕੌਸ਼ਲ, ਡਾ. ਅਸ਼ਵਨੀ ਕੇ ਚੌਧਰੀ, ਡਾ. ਸੰਦੀਪ ਸ਼ਰਮਾ ਨਾਲ ਸਪੋਰਟਸ ਮੀਟ ਦਾ ਉਦਘਾਟਨ ਕੀਤਾ। ਨਤੀਜਿਆਂ ਅਨੁਸਾਰ ਬੈਡਮਿੰਟਨ, ਫੁੱਟਬਾਲ, ਵਾਲਬਾਲ ਅਤੇ ਖੋ-ਖੋ ਵਿੱਚ ਐੱਮਬੀਬੀਐੱਸ ਬੈਚ 2021 ਨੇ ਪਹਿਲੇ ਸਥਾਨ ਪ੍ਰਾਪਤ ਕੀਤੇ। ਲਾਅਨ ਟੈਨਿਸ ਵਿੱਚ ਵੈਭਵ ਨੇ ਪਹਿਲਾ, ਬੈਂਚਪ੍ਰੈੱਸ 60-65 ਭਾਰ ਵਰਗ ਵਿੱਚ ਆਕਾਸ਼ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਭਵਜੋਤ ਨੂੰ ਮਿਸਟਰ ਡੀਐਮਸੀ ਐਂਡ ਐਚ ਦਾ ਖਿਤਾਬ ਦਿੱਤਾ ਗਿਆ। ਮੁੱਖ ਮਹਿਮਾਨ ਸ਼੍ਰੀ ਗੁਪਤਾ, ਪ੍ਰਿੰਸੀਪਲ ਡਾ. ਵਾਂਡਰ ਨੇ ਇਨਾਮ ਜਿੱਤਣ ਵਾਲੇ ਖਿਡਾਰੀਆਂ ਨੂੰ ਵਧਾਈ ਦਿੱਤੀ। ਅਖੀਰ ਵਿੱਚ ਡਾ. ਪੀ ਐੱਸ ਨਈਮ ਨੇ ਸਾਰਿਆਂ ਦਾ ਧੰਨਵਾਦ ਕੀਤਾ।

Advertisement

Advertisement