For the best experience, open
https://m.punjabitribuneonline.com
on your mobile browser.
Advertisement

ਖੇਡ ਮੇਲਾ: ਓਪਨ ਕਬੱਡੀ ਵਿੱਚ ਬੱਛੋਆਣਾ ਦੀ ਚੜ੍ਹਤ

08:59 AM Feb 28, 2024 IST
ਖੇਡ ਮੇਲਾ  ਓਪਨ ਕਬੱਡੀ ਵਿੱਚ ਬੱਛੋਆਣਾ ਦੀ ਚੜ੍ਹਤ
ਲਹਿਰਾਗਾਗਾ ਵਿੱਚ ਜੇਤੂ ਟੀਮ ਨੂੰ ਸਨਮਾਨਦੇ ਹੋਏ ਪ੍ਰਬੰਧਕ।
Advertisement

ਰਮੇਸ਼ ਭਾਰਦਵਾਜ
ਲਹਿਰਾਗਾਗਾ, 27 ਫਰਵਰੀ
ਪੰਜਾਬ ਸਪੋਰਟਸ ਕਲੱਬ ਵੱਲੋਂ ਦੋ ਰੋਜ਼ਾ ਖੇਡ ਮੇਲਾ ਕਰਵਾਇਆ ਗਿਆ ਜਿਸ ਵਿੱਚ ਕਬੱਡੀ ਓਪਨ ਦੀਆਂ 390 ਟੀਮਾਂ ਨੇ ਹਿੱਸਾ ਲਿਆ। ਕਬੱਡੀ ਓਪਨ ਵਿੱਚ ਪਿੰਡ ਬੱਛੂਆਣਾ ਦੀ ਟੀਮ ਦੀ ਚੜ੍ਹਤ ਰਹੀ ਜਦਕਿ ਉੱਗੋਕੇ ਟੀਮ ਦੂਜੇ ਸਥਾਨ ’ਤੇ ਰਹੀ। 62 ਕਿਲੋ ਕਬੱਡੀ ਦੀਆਂ 30 ਟੀਮਾਂ ਨੇ ਭਾਗ ਲਿਆ ਜਿਸ ਵਿੱਚ ਛਾਤਰ ਹਰਿਆਣਾ ਪਹਿਲੇ ਤੇ ਕਾਲਵਨ ਹਰਿਆਣਾ ਦੂਜਾ ਸਥਾਨ ’ਤੇ ਰਿਹਾ।
48 ਕਿਲੋ ਭਾਰ ਕਬੱਡੀ ਵਿੱਚ 32 ਟੀਮਾਂ ਵਿੱਚੋਂ ਡੇਰਾ ਬੱਲਰਾਂ ਪਹਿਲੇ ਅਤੇ ਖਰੜਵਾਲ ਹਰਿਆਣਾ ਦੀ ਟੀਮ ਦੂਜੇ ਸਥਾਨ ’ਤੇ ਰਹੀ। 35 ਕਿਲੋ ਵਿੱਚ ਡੇਰਾ ਬਾਬਾ ਬੇਰੀ ਸਾਹਿਬ ਭੂੰਦੜ ਪਹਿਲੇ ਅਤੇ ਮੂਨਕ ਟੀਮ ਦੂਜੇ ਸਥਾਨ ’ਤੇ ਰਹੀ। ਲੜਕੀਆਂ ਦਾ ਕਬੱਡੀ ਸ਼ੋਅ ਮੈਚ ਪੰਜਾਬ ਤੇ ਹਰਿਆਣਾ ਵਿਚਕਾਰ ਹੋਇਆ।
ਪੰਜਾਬ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਲਾਲ ਸਿੰਘ ਨੇ ਦੱਸਿਆ ਕਿ ਬੈਸਟ ਰੇਡਰ ਰਾਜ ਕੁਮਾਰ ਬੱਛੂਆਣਾ ਅਤੇ ਬੈਸਟ ਜਾਫੀ ਖੁਸ਼ੀ ਬੱਛੂਆਣਾ ਐਲਾਨੇ ਗਏ। ਇਨਾਮਾਂ ਦੀ ਵੰਡ ਵਿਧਾਇਕ ਬਰਿੰਦਰ ਗੋਇਲ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ, ਫਿਲਮ ਕਲਾਕਾਰ ਤੇ ਪੰਜਾਬੀ ਗਾਇਕ ਕਰਮਜੀਤ ਅਨਮੋਲ, ਕਰਨ ਘੁਮਾਨ ਤੇ ਰਿਟਾਇਰਡ ਏਡੀਸੀ ਗੁਰਵਿੰਦਰ ਸਿੰਘ ਨੇ ਕੀਤੀ। ਕਲੱਬ ਦੇ ਸਕੱਤਰ ਸਿਕੰਦਰ ਖਾਨ, ਰਿੰਕੂ ਖਰੌੜ, ਤਰਨ ਖਰੌੜ, ਬਾਬਾ ਗੁਰਤੇਜ ਸਿੰਘ, ਸਨੀਲ ਕੁਮਾਰ ਤੋੜੂ ਅਤੇ ਨੈਬ ਖਰੌੜ ਕੌਂਸਲਰ ਐਡਵੋਕੇਟ ਗੌਰਵ ਗੋਇਲ, ਦੁਰਲੱਭ ਸਿੰਘ ਸਿੱਧੂ ਮੈਂਬਰ ਪੀਪੀ ਸੀਸੀ, ਇੰਦਰਜੀਤ ਸਿੰਘ ਬੇਦੀ ਆੜਤੀ ਆਗੂ, ਜਸਬੀਰ ਸਿੰਘ ਚੀਮਾ ਪ੍ਰਿੰਸੀਪਲ ਪੈਰਾਮਾਉਂਟ ਸਕੂਲ, ਮਾਰਕੀਟ ਕਮੇਟੀ ਦੇ ਚੇਅਰਮੈਨ ਸ਼ੀਸ਼ਪਾਲ ਅਨੰਦ, ਕਿਰਪਾਲ ਸਿੰਘ ਨਾਥਾ, ਕੌਂਸਲਰ ਦਰਬਾਰਾ ਸਿੰਘ ਹੈਪੀ, ਸਰਪੰਚ ਜਸਵਿੰਦਰ ਸਿੰਘ ਰਿੰਪੀ, ਸੰਜੀਵ ਹਨੀ ਕੌਂਸਲਰ, ਰਤਨ ਸ਼ਰਮਾ ਕੌਂਸਲਰ ਆਦਿ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×